ਕਿਸਾਨ ਘੋਲ ਦੀ ਅਗਵਾਈ ਕਰਨ ਵਾਲੇ ਅਜੀਤ ਸਿੰਘ ਦੀ ਮੌਤ
Tuesday, Feb 16, 2021 - 08:30 PM (IST)

ਗੜਸ਼ੰਕਰ, (ਸ਼ੋਰੀ)- ਗੜਸ਼ੰਕਰ ਇਲਾਕੇ 'ਚ ਕਿਸਾਨ ਘੋਲ ਨੂੰ ਮਜਬੂਤੀ ਨਾਲ ਚਲਾਉਣ ਵਾਲੇ ਅਤੇ ਅਗਵਾਈ ਕਰਨ ਵਾਲੇ ਕਿਸਾਨ ਨੇਤਾ ਅਜੀਤ ਸਿੰਘ ਗੋਲੀਆਂ ਦਾ ਅੱਜ ਦੇਹਾਂਤ ਹੋ ਜਾਣ ਦਾ ਸਮਾਚਾਰ ਹੈ। ਪਿਛਲੇ 73 ਦਿਨਾਂ ਤੋਂ ਉਹ ਸੰਘਰਸ਼ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਸਨ। ਕਿਸਾਨ ਅਜੀਤ ਸਿੰਘ ਗੋਲੀਆਂ ਦੀ ਬੇਵਕਤੀ ਮੌਤ 'ਤੇ ਉਨ੍ਹਾਂ ਦੇ ਸਾਥੀ ਕਿਸਾਨਾਂ ਨੇ ਰੋਸ ਦਾ ਪ੍ਰਗਟਾਵਾ ਕੀਤਾ। ਜਿਨ੍ਹਾਂ 'ਚ ਦਰਸ਼ਨ ਸਿੰਘ ਮੱਟੂ, ਸੁਭਾਸ਼ ਮੱਟੂ, ਚੌਧਰੀ ਅੱਛਰ ਸਿੰਘ, ਸ਼ਿੰਗਾਰਾ ਸਿੰਘ, ਚੌਧਰੀ ਸਮਰਜੀਤ ਸਿੰਘ, ਹਰਭਜਨ ਸਿੰਘ, ਮਲਕੀਤ ਸਿੰਘ ਗੋਲਡੀ ਨੇ ਮਿ੍ਰਤਕ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।