ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਇਲਾਕੇ ''ਚ ਖੁਲ੍ਹੇਆਮ ਵਿਕ ਰਿਹਾ ਨਸ਼ਾ
Saturday, May 16, 2020 - 11:05 PM (IST)
ਲੁਧਿਆਣਾ (ਜ.ਬ) : ਪਿੰਡ ਭੱਟੀਆਂ ਦੀ ਗਗਨਦੀਪ ਕਾਲੋਨੀ ਦਾ 28 ਸਾਲਾ ਨੌਜਵਾਨ ਦੀ ਸ਼ੁੱਕਵਾਰ ਨੂੰ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਪਰ ਉਹ ਨਸ਼ਾ ਕਿੱਥੋਂ ਲਿਆਉਂਦਾ ਸੀ ਇਸ ਦੀ ਜਾਣਕਾਰੀ ਪੂਰੇ ਇਲਾਕੇ ਨੂੰ ਹੈ ਅਤੇ ਪੁਲਸ ਨੂੰ ਨਹੀਂ। ਇਸ ਤਰ੍ਹਾਂ ਨਹੀਂ ਕਿ ਪੁਲਸ ਨੂੰ ਕੁੱਝ ਪਤਾ ਨਹੀਂ। ਗ੍ਰਾਮ ਪੰਚਾਇਤ ਨੇ ਪੁਲਸ ਨੂੰ ਲਿਖਤੀ ਰੂਪ ਵਿਚ ਨਸ਼ਾ ਸਮੱਗਲਰਾਂ ਦੀ ਜਾਣਕਾਰੀ ਦਿੱਤੀ ਪਰ ਕੁੱਝ ਨਹੀਂ ਹੋਇਆ। ਇਸ ਮਾਮਲੇ ਵਿਚ ਦਾਲ 'ਚ ਕੁੱਝ ਕਾਲਾ ਹੈ ਜਾਂ ਪੂਰੀ ਦਾਲ ਕਾਲੀ ਉੱਚ ਅਧਿਕਾਰੀਆਂ ਨੇ ਸਪੱਸ਼ਟ ਨਹੀਂ ਕੀਤਾ। ਨਸ਼ਾ ਗਿਰੋਹ ਦੇ ਪਿਛੇ ਕੌਣ ਕਿਸ ਨੂੰ ਮਾਲਾ ਮਾਲ ਕਰ ਰਿਹਾ ਹੈ, ਇਹ ਗੱਲ ਵੀ ਹੁਣ ਤੱਕ ਦੱਬੀ ਹੋਈ ਹੈ। ਥਾਣਾ ਪੁਲਸ ਦੀ ਇਕ ਰੱਟ ਲਾਈ ਹੋਈ ਹੈ ਕਿ ਜਦ ਉਹ ਜਾਂਦੀ ਹੈ ਤਾਂ ਸਮੱਗਲਰ ਨਹੀਂ ਹੁੰਦੇ। ਇਲਾਕੇ 'ਚ ਰਹਿਣ ਵਾਲੇ ਕੁੱਝ ਪਰਿਵਾਰਾਂ ਨੇ ਖੁੱਲ੍ਹ ਕੇ ਕਿਹਾ ਪੁਲਸ ਵਲੋਂ ਨਸ਼ਾ ਸਮੱਗਲਰਾਂ ਨੂੰ ਫੜ੍ਹਣਾ ਤਾਂ ਦੂਰ ਜਦ ਉਹ ਲੋਕ ਦੋਸ਼ੀਆਂ ਨੂੰ ਫੜਾਉਂਦੇ ਹਨ ਤਾਂ ਪੁਲਸ ਬਿਨਾਂ ਕਾਰਵਾਈ ਕੀਤੇ ਛੱਡ ਦਿੰਦੀ ਹੈ, ਜਿਸ ਘਰ 'ਚ ਨੌਜਵਾਨ ਦੀ ਮੌਤ ਹੋਈ ਹੈ। ਉਸ ਤੋਂ ਕੁੱਝ ਦੂਰੀ 'ਤੇ ਇਕ ਜੋੜਾ ਖੁਲ੍ਹੇਆਮ ਨਸ਼ਾ ਵੇਚਦਾ ਹੈ। ਜਿੱਥੇ ਨਸ਼ੇੜੀਆਂ ਦਾ ਆਉਣਾ-ਜਾਣਾ ਹੈ। ਕਈ ਵਾਰ ਲੋਕਾਂ ਨੇ ਵਿਰੋਧ ਕੀਤਾ ਪਰ ਰਾਜਨੀਤਕ ਦਬਾਅ ਕਰਨ ਪੁਲਸ ਦੀਆਂ ਨਜ਼ਰਾਂ 'ਚ ਸਭ ਕੁੱਝ ਠੀਕ ਠਾਕ ਹੈ। ਜਿਸ ਕਾਰਨ ਉੱਚ ਅਧਿਕਾਰੀਆਂ ਦੀ ਕਾਰਜਸ਼ੈਲੀ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ।
ਇਹ ਵੀ ਪੜ੍ਹੋ : ਘਰ 'ਚ ਬੰਦ ਅੱਕੀ ਹੋਈ ਪਤਨੀ ਦਾ ਖੌਫਨਾਕ ਕਾਰਾ, ਸੁੱਤੇ ਪਤੀ 'ਤੇ ਤੇਲ ਪਾ ਕੇ ਲਾਈ ਅੱਗ
ਇਕ ਸਾਲ 'ਚ ਦਰਜਨਾਂ ਨੌਜਵਾਨ ਮਾਰੇ ਗਏ
ਇਲਾਕਾ ਨਿਵਾਸੀਆਂ ਦੇ ਨਿਸ਼ਾਨੇ 'ਤੇ ਲੁਧਿਆਣਾ ਕਮਿਸ਼ਨਰੇਟ ਇਸ ਲਈ ਹੈ ਕਿ ਇਲਾਕੇ ਵਿਚ ਨਸ਼ੇ ਦੇ ਕਾਰਨ ਦਰਜਨਾਂ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਥਾਣਾ ਸਲੇਮ ਟਾਬਰੀ ਪੁਲਸ ਸਮੱਗਲਰਾਂ ਨੂੰ ਫੜਨ ਵਿਚ ਸਫਲ ਕਿਉਂ ਨਹੀਂ ਹੋ ਰਹੀ।
ਗੁਪਤ ਅੰਗ ਦੀਆਂ ਨਸਾ 'ਚ ਲੱਗਦਾ ਹੈ ਇੰਜੈਕਸ਼ਨ
ਇਕ ਭਰੇ ਪਰਿਵਾਰ ਵਿਚੋਂ ਜਵਾਨ ਬੇਟੇ ਦੀ ਮੌਤ ਹੋ ਗਈ। ਕਿਸੇ ਨੂੰ ਅਹਿਸਾਸ ਨਹੀਂ ਸੀ ਕਿ ਇੰਨੀ ਜਲਦੀ ਹੋ ਜਾਵੇਗਾ। 28 ਸਾਲਾ ਰਿੰਕੂ ਆਪਣੇ ਪਿੱਛੇ ਮਾਤਾ-ਪਿਤਾ, 3 ਭੈਣਾਂ ਅਤੇ ਇਕ ਛੋਟਾ ਭਰਾ ਛੱਡ ਗਿਆ ਹੈ। ਮਾਤਾ-ਪਿਤਾ ਦਾ ਸਹਾਰਾ ਬਣਨ ਵਾਲਾ ਇਹ ਨੌਜਵਾਨ ਦੁਪਹਿਰ ਬਾਥਰੂਮ ਵਿਚ ਗਿਆ, ਜਿੱਥੇ ਇੰਜੈਕਸ਼ਨ ਲਗਾ ਕੇ ਬਾਹਰ ਆਇਆ ਤਾਂ ਬਰਾਂਡੇ ਵਿਚ ਡਿੱਗ ਪਿਆ ਮੌਕੇ 'ਤੇ ਹੀ ਮੌਤ ਹੋ ਗਈ। ਪਰਿਵਾਰ ਨੂੰ ਇਸ ਗੱਲ ਦਾ ਵੀ ਦੁੱਖ ਹੈ ਕਿ ਹੌਲੀ-ਹੌਲੀ ਆਪਣੇ ਬੇਟੇ ਨੂੰ ਮੌਤ ਵੱਲ ਜਾਂਦੇ ਦੇਖ ਰਹੇ ਸਨ ਪਰ ਕੁੱਝ ਨਹੀਂ ਕਰ ਸਕੇ। ਕੁੱਝ ਦਿਨ ਪਹਿਲਾਂ ਹੀ ਜੋੜੇ ਦੇ ਘਰ ਗਏ ਜਿੱਥੇ ਖੁਲ੍ਹੇਆਮ ਨਸ਼ਾ ਵਿਕ ਰਿਹਾ ਸੀ, ਜਿੱਥੇ ਜਾ ਕੇ ਵਿਰੋਧ ਕੀਤਾ ਪਰ ਉਹ ਨਹੀਂ ਰੁਕਿਆ। ਲੋਕਾਂ ਦਾ ਕਹਿਣਾ ਹੈ ਕਿ 2 ਦਰਜ਼ਨ ਲਗਭਗ ਨੌਜਵਾਨ ਜੋੜੇ ਦੇ ਘਰ ਵਿਚ ਆਉਂਦੇ-ਜਾਂਦੇ ਹਨ ਕਈਆਂ ਨੇ ਆਪਣੇ ਘਰ ਦਾ ਸਾਮਾਨ ਗਿਰਵੀ ਰੱਖ ਕੇ ਨਸ਼ੇ ਦੀਆਂ ਗੋਲੀਆਂ ਪ੍ਰਾਪਤ ਕੀਤੀਆਂ ਹਨ। ਮ੍ਰਿਤਕ ਦੇ ਮਾਮਾ ਨੇ ਦੱਸਿਆ ਕਿ ਰਿੰਕੂ ਦੀ ਲਾਸ਼ ਕੋਲ ਇੰਜੈਕਸ਼ਨ ਅਤੇ ਗੋਲੀਆਂ ਮਿਲੀਆਂ ਸੀ। ਜੋ ਪੁਲਸ ਆਪਣੇ ਨਾਲ ਲੈ ਗਈ।
ਇਹ ਵੀ ਪੜ੍ਹੋ : ਰੂਪਨਗਰ: ਸਬਜ਼ੀ ਵੇਚਣ ਵਾਲੇ ਦਾ ਬੇਰਹਿਮੀ ਨਾਲ ਕਤਲ, ਝਾੜੀਆਂ 'ਚੋਂ ਮਿਲੀ ਲਾਸ਼
ਉੱਚ ਅਧਿਕਾਰੀਆਂ ਤੋਂ ਨਸ਼ਾ ਮੁਕਤ ਇਲਾਕਾ ਕਰਨ ਦੀ ਮੰਗ
ਇਲਾਕੇ ਦੇ ਪੰਨਾ ਲਾਲ, ਪੰਚ ਬੋਤਲ ਸਿੰਘ, ਕਿਰਨ ਬਾਲਾ, ਸੁਰਜੀਤ ਸਿੰਘ, ਬਲਵੀਰ ਰਾਮ, ਕੁਲਵਿੰਦਰ ਕੌਰ ਆਦਿ ਨੇ ਪੁਲਸ ਉਚ ਅਧਿਕਾਰੀਆਂ ਤੋਂ ਇਲਾਕੇ ਨੂੰ ਨਸ਼ਾ ਮੁਕਤ ਕਰਵਾਉਣ ਦੀ ਮੰਗ ਕੀਤੀ ਹੈ। ਥਾਣਾ ਸਲੇਮ ਟਾਬਰੀ ਜਾਂਚ ਅਧਿਕਾਰੀ ਕੰਵਲਜੀਤ ਸਿੰਘ ਨੇ ਦੱਸਿਆ ਕਿ ਇਲਾਕੇ ਵਿਚ ਨਸ਼ਾ ਸਮੱਗਲਿੰਗ ਦੀਆਂ ਜਿੱਥੇ-ਜਿੱਥੇ ਵੀ ਸ਼ਿਕਾਇਤਾਂ ਆਈਆਂ ਹਨ ਪੁਲਸ ਨੇ ਉਸ 'ਤੇ ਕਾਰਵਾਈ ਕਰ ਕੇ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਇਆ ਪਰ ਕੁੱਝ ਦੇਰ ਬਾਅਦ ਜ਼ਮਾਨਤ ਕਰਵਾ ਫਿਰ ਨਿਕਲ ਆਉਂਦੇ ਹਨ, ਸੁਧਰਨ ਦਾ ਨਾਮ ਨਹੀਂ ਲੈਂਦੇ।