ਚਿੱਟੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ

Tuesday, May 03, 2022 - 08:46 PM (IST)

ਚਿੱਟੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ

ਮੰਡੀ ਘੁਬਾਇਆ (ਕੁਲਵੰਤ)–ਪੰਜਾਬ ’ਚ ਸਮੇਂ-ਸਮੇਂ ’ਤੇ ਸਰਕਾਰਾਂ ਵਲੋਂ ਨਸ਼ਿਆਂ ’ਤੇ ਠੱਲ੍ਹ ਪਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਪਰ ਇਹ ਉਪਰਾਲੇ ਨਾਕਾਫੀ ਸਾਬਤ ਹੁੰਦੇ ਰਹੇ ਹਨ। ਜਿਸ ਕਾਰਨ ਨਸ਼ਿਆਂ ਦਾ ਧੰਦਾ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਨਸ਼ਿਆਂ ਕਾਰਨ ਰੋਜ਼ਾਨਾ ਲੋਕਾਂ ਦੀ ਮੌਤ ਹੋ ਰਹੀ ਹੈ। ਇਸੇ ਤਰ੍ਹਾਂ ਹੀ ਮੰਗਲਵਾਰ ਨੂੰ ਪਿੰਡ ਫੱਤੂਵਾਲਾ ’ਚ ਨਸ਼ੇ ਦਾ ਓਵਰਡੋਜ਼ ਟੀਕਾ ਲਗਾਉਂਦੇ ਪਿੰਡ ਜਵਾਲੇ ਵਾਲਾ ਦੇ ਓਮ ਪ੍ਰਕਾਸ਼ ਪੁੱਤਰ ਬਗੀਚਾ ਸਿੰਘ ਨਾਮ ਦੇ ਨੌਜਵਾਨ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ :-ਦੋ ਵਹੁਟੀਆਂ ਦੀ ਨੋਕ ਝੋਕ ਨਾਲ ਭਰੀ ਦਿਲਚਸਪ ਫ਼ਿਲਮ ਹੋਵੇਗੀ ‘ਸੌਂਕਣ-ਸੌਂਕਣੇ’

ਜਾਣਕਾਰੀ ਅਨੁਸਾਰ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਪਿੰਡ ਫੱਤੂਵਾਲਾ ਦੇ ਨਾਲ ਢਹਾਣੀ ਕੋਲ ਇਕ ਨੌਜਵਾਨ ਦੀ ਚਿੱਟੇ ਦੇ ਟੀਕੇ ਕਾਰਨ ਮੌਤ ਹੋ ਗਈ ਹੈ। ਜਦ ਉਨ੍ਹਾਂ ਸਾਰੇ ਲੋਕਾਂ ਕੋਲ ਉਸ ਮ੍ਰਿਤਕ ਦੀ ਜੇਬ ’ਚੋਂ ਫੋਨ ਕੱਢ ਕੇ ਨੰਬਰ ਡਾਇਲ ਕੀਤਾ ਤਾਂ ਉਸ ਦੀ ਪਿੰਡ ਜਵਾਲੇ ਵਾਲਾ ਤੋਂ ਪਛਾਣ ਹੋਈ ਹੈ ਅਤੇ ਮ੍ਰਿਤਕ ਓਮ ਪ੍ਰਕਾਸ਼ ਦਾ ਪਰਿਵਾਰ ਮੌਕੇ ’ਤੇ ਪਹੁੰਚ ਗਿਆ। ਉਸ ਤੋਂ ਬਆਦ ਸਦਰ ਥਾਣਾ ਜਲਾਲਾਬਾਦ ਦੇ ਐੱਸ. ਐੱਚ. ਓ. ਨੂੰ ਫੋਨ ਕਰ ਦਿੱਤਾ ਤੇ ਉਹ ਵੀ ਮੌਕੇ ’ਤੇ ਪਹੁੰਚ ਗਏ।

ਇਹ ਵੀ ਪੜ੍ਹੋ :- GT vs PBKS : ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਫ਼ੈਸਲਾ

ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਕਿ ਪਿੰਡ ਫੱਤੂਵਾਲਾ ਤੋਂ ਚਿੱਟੇ ਦਾ ਟੀਕਾ ਲਗਾਉਣ ਲਈ ਆਇਆ ਸੀ ਤੇ ਉਸ ਦੀ ਜ਼ਿਆਦਾ ਡੋਜ਼ ਲਗਾਉਣ ਨਾਲ ਮੌਤ ਹੋ ਗਈ। ਇਲਾਕੇ ਅੰਦਰ ਨਸ਼ਿਆਂ ਦਾ ਕਾਰੋਬਾਰ ਬਹੁਤ ਫੈਲ ਗਿਆ ਹੈ, ਜਿਸ ਕਾਰਨ ਛੋਟੇ ਤੋਂ ਲੈ ਕੇ ਵੱਡੇ ਤੱਕ ਨਸ਼ਿਆਂ ਦੀ ਮਾਰ ਹੇਠ ਆ ਰਹੇ ਹਨ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪਿੰਡ ’ਚ ਨਸ਼ੇ ਵੇਚਣ ਵਾਲੇ ਖੁੱਲ੍ਹੇਆਮ ਘੁੰਮਦੇ ਹਨ ਪਰ ਪੁਲਸ ਪ੍ਰਸ਼ਾਸਨ ਅੱਜ ਤੱਕ ਇਸ ਬਾਰੇ ਕੁਝ ਵੀ ਨਹੀਂ ਕਰ ਰਹੀ। ਨਸ਼ਾ ਪਿੰਡਾਂ ’ਚ ਆਮ ਵਿਕਦਾ ਹੈ, ਜਿਸ ਕਾਰਨ ਨੌਜਵਾਨ ਇਸ ਦੀ ਲਪੇਟ ’ਚ ਆ ਰਹੇ ਹਨ। ਇਸ ਮੌਕੇ ਪਹੁੰਚੇ ਐੱਸ. ਐੱਚ. ਓ. ਥਾਣਾ ਸਦਰ ਜਲਾਲਾਬਾਦ ਨੇ ਕਿਹਾ ਕਿ ਉਨ੍ਹਾਂ ਵਲੋਂ ਨਸ਼ਿਆਂ ’ਤੇ ਠੱਲ੍ਹ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਲਦ ਹੀ ਇਸ ’ਤੇ ਕਾਬੂ ਪਾਇਆ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦਾ ਮੁਲਾਜ਼ਮ ਰਿਸ਼ਵਤ ਲੈਂਦਾ ਲੋਕਾਂ ਨੇ ਰੰਗੇ ਹੱਥੀਂ ਕੀਤਾ ਕਾਬੂ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News