''ਹੋਲੀ'' ਦੀਆਂ ਖ਼ੁਸ਼ੀਆਂ ਮਾਤਮ ''ਚ ਬਦਲੀਆਂ, ਨਹਿਰ ''ਚ ਡੁੱਬਣ ਨਾਲ ਨੌਜਵਾਨ ਦੀ ਮੌਤ

03/25/2024 6:50:49 PM

ਹਾਜੀਪੁਰ (ਹਰਵਿੰਦਰ ਜੋਸ਼ੀ)- ਪੁਲਸ ਸਟੇਸ਼ਨ ਹਾਜੀਪੁਰ ਦੇ ਅਧੀਨ ਪੈਂਦੇ ਪਿੰਡ ਸੀਪਰੀਆਂ ਦੇ ਗਾਉ ਘਾਟ ਦੇ ਲਾਗੇ ਇਕ ਨੌਜਵਾਨ ਦੀ ਕੰਡੀ ਨਹਿਰ 'ਚ ਡੁੱਬਣ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰੋਹਿਤ ਰਾਣਾ ਪੁੱਤਰ ਗੰਧਰਵ ਸਿੰਘ ਵਾਸੀ ਪਿੰਡ ਕਿਆਰੀ ਮੁਹੱਲਾ ਬੱਡਲਾ ਪੁਲਸ ਸਟੇਸ਼ਨ ਦਸੂਹਾ ਆਪਣੇ ਦੋਸਤਾਂ ਨਾਲ ਹੋਲੀ ਖੇਲਦੇ ਹੋਏ ਕੰਡੀ ਨਹਿਰ 'ਤੇ ਪੈਂਦੇ ਪਿੰਡ ਸੀਪਰੀਆਂ ਦੇ ਗਾਉ ਘਾਟ ਨੇੜੇ ਨਹਾਉਣ ਲੱਗਾ ਤਾਂ ਰੋਹਿਤ ਰਾਣਾ ਕੰਡੀ ਨਹਿਰ 'ਚ ਡੁੱਬ ਗਿਆ। 

ਇਸ ਦੌਰਾਨ ਤੁਰੰਤ ਉਸ ਨੂੰ ਨਹਿਰ ਵਿਚੋਂ ਬਾਹਰ ਕੱਢ ਕੇ ਹਾਜੀਪੁਰ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐੱਸ. ਐੱਚ. ਓ. ਹਾਜੀਪੁਰ ਪੰਕਜ ਕੁਮਾਰ ਨੇ ਦਸਿਆ ਹੈ ਕਿ ਸੂਚਨਾ ਮਿਲਣ 'ਤੇ ਹਾਜੀਪੁਰ ਪੁਲਸ ਨੇ ਲਾਸ਼ ਨੂੰ ਕਬਜੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ:  ਸ੍ਰੀ ਅਨੰਦਪੁਰ ਸਾਹਿਬ 'ਚ ਹੋਲੇ-ਮਹੱਲੇ ਦੀਆਂ ਲੱਗੀਆਂ ਰੌਣਕਾਂ, ਲੱਖਾਂ ਦੀ ਗਿਣਤੀ 'ਚ ਸੰਗਤ ਹੋ ਰਹੀ ਨਤਮਸਤਕ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News