20 ਤਾਰੀਖ਼ ਨੂੰ ਵਾਪਰਿਆ ਸੀ ਹਾਦਸਾ, 10 ਦਿਨ ਬਾਅਦ ਜ਼ਿੰਦਗੀ ਦੀ ਜੰਗ ਹਾਰਿਆ ਪੰਜਾਬ ਪੁਲਸ ਦਾ ਜਵਾਨ

Saturday, Oct 01, 2022 - 06:20 PM (IST)

20 ਤਾਰੀਖ਼ ਨੂੰ ਵਾਪਰਿਆ ਸੀ ਹਾਦਸਾ, 10 ਦਿਨ ਬਾਅਦ ਜ਼ਿੰਦਗੀ ਦੀ ਜੰਗ ਹਾਰਿਆ ਪੰਜਾਬ ਪੁਲਸ ਦਾ ਜਵਾਨ

ਬਰਨਾਲਾ (ਕਮਲਜੀਤ) : ਭਿਆਨਕ ਹਾਦਸੇ ਵਿਚ ਗੰਭੀਰ ਜ਼ਖਮੀ ਹੋਏ ਬਰਨਾਲਾ ਪੁਲਸ ਦੇ ਕਾਂਸਟੇਬਲ ਸਤਨਾਮ ਰਾਏ ਸ਼ਰਮਾ ਅਖੀਰ ਮੌਤ ਹੱਥੋਂ ਮਾਰ ਗਿਆ। ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸਤਨਾਮ ਰਾਏ ਜੋ ਬਰਨਾਲਾ ਦੇ ਥਾਣਾ ਸਿਟੀ ਵਿਚ ਪੀ. ਸੀ. ਆਰ. ਵਿਚ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਸੀ, ਲੰਘੀ 20 ਸਤੰਬਰ ਨੂੰ ਮੋਹਾਲੀ ਦੇ ਕ੍ਰਿਕਟ ਸਟੇਡੀਅਮ ਵਿਚ ਡਿਊਟੀ ਦੇ ਕੇ ਬਰਨਾਲਾ ਪਰਤ ਰਿਹਾ ਸੀ ਕਿ ਪਟਿਆਲਾ ਨੇੜੇ ਵਾਪਰੇ ਸੜਕ ਹਾਦਸੇ ਵਿਚ ਉਹ ਗੰਭੀਰ ਜ਼ਖਮੀ ਹੋ ਗਿਆ। ਕਈ ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਨ ਤੋਂ ਬਾਅਦ ਅਖੀਰ ਸਤਨਾਮ ਰਾਏ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : 13 ਸਾਲਾ ਬੱਚੀ ਨੇ ਦਿੱਤਾ ਬੱਚੇ ਨੂੰ ਜਨਮ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

ਸਤਨਾਮ ਦੇ ਇਲਾਜ ਲਈ ਸੋਸ਼ਲ ਮੀਡੀਆ ’ਤੇ ਮਦਦ ਦੀ ਅਪੀਲ ਵੀ ਕੀਤੀ ਗਈ ਸੀ ਅਤੇ ਸਤਨਾਮ ਦੇ ਇਲਾਜ ਲਈ ਜਿੱਥੇ ਲੋਕਾਂ ਨੇ ਵੱਡੇ ਪੱਧਰ ’ਤੇ ਮਦਦ ਵੀ ਕੀਤੀ, ਉਥੇ ਹੀ ਪੰਜਾਬ ਪੁਲਸ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਵੀ ਟਵੀਟ ਕਰਕੇ ਸਤਨਾਮ ਦੇ ਇਲਾਜ ਲਈ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਸੀ। ਇਸ ਦਰਮਿਆਨ ਅੱਜ ਸਤਨਾਮ ਰਾਏ ਦੀ ਇਲਾਜ ਦੌਰਾਨ ਮੌਤ ਹੋ ਗਈ। ਬਰਨਾਲਾ ਜ਼ਿਲ੍ਹੇ ਵਿਚ ਸਤਨਾਮ ਦੀ ਮੌਤ ਦੀ ਖ਼ਬਰ ਆਉਣ ਤੋਂ ਬਾਅਦ ਸੋਗ ਦੀ ਲਹਿਰ ਦੌੜ ਗਈ। 

ਇਹ ਵੀ ਪੜ੍ਹੋ : ਗੈਂਗਸਟਰ ਬੰਬੀਹਾ ਗਰੁੱਪ ਦੀ ਕਬੱਡੀ ਖਿਡਾਰੀਆਂ ਨੂੰ ਵੱਡੀ ਧਮਕੀ, ਜੇ ਨਾ ਹਟੇ ਤਾਂ ਖੁਦ ਹੋਣਗੇ ਆਪਣੀ ਮੌਤ ਦੇ ਜ਼ਿੰਮੇਵਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News