ਸੜਕ ਹਾਦਸੇ ''ਚ ਵਿਅਕਤੀ ਦੀ ਮੌਤ
Thursday, Apr 05, 2018 - 06:50 AM (IST)

ਫਗਵਾੜਾ, (ਹਰਜੋਤ, ਰੁਪਿੰਦਰ ਕੌਰ)- ਫਗਵਾੜਾ-ਨਕੋਦਰ ਰੋਡ 'ਤੇ ਦਰਵੇਸ਼ ਪਿੰਡ ਨੇੜੇ ਇਕ ਸਕੂਟਰ ਅਤੇ ਸਕਾਰਪੀਓ ਦੀ ਟੱਕਰ 'ਚ ਸਕੂਟਰ ਚਾਲਕ ਦੀ ਮੌਤ ਹੋ ਗਈ, ਜਿਸ ਦੀ ਪਛਾਣ ਪਰਮਜੀਤ ਸਿੰਘ ਪੁੱਤਰ ਰਾਮ ਸਿੰਘ ਵਾਸੀ ਗੁਰੂ ਨਾਨਕਪੁਰਾ ਵਜੋਂ ਹੋਈ ਹੈ।
ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਸਕੂਟਰ 'ਤੇ ਜਾ ਰਿਹਾ ਸੀ ਤਾਂ ਮੋੜ 'ਤੇ ਸਕਾਰਪੀਓ ਦੀ ਟੱਕਰ ਵੱਜਣ ਕਾਰਨ ਇਸ ਦੀ ਮੌਤ ਹੋ ਗਈ। ਪੁਲਸ ਨੇ ਗੱਡੀ ਚਾਲਕ ਸੰਤੋਖ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਚੂਹੇਕੀ ਜਲੰਧਰ ਨੂੰ ਕਾਬੂ ਕਰ ਕੇ ਧਾਰਾ 279, 304-ਏ ਤਹਿਤ ਕੇਸ ਦਰਜ ਕੀਤਾ ਹੈ।