ਸੜਕ ਹਾਦਸੇ ''ਚ ਵਿਅਕਤੀ ਦੀ ਮੌਤ
Saturday, Mar 24, 2018 - 05:35 AM (IST)

ਭੁਲੱਥ, (ਰਜਿੰਦਰ)- ਭੁਲੱਥ ਤੋਂ ਨਡਾਲਾ ਰੋਡ 'ਤੇ ਰੇਹੜੇ-ਘੋੜੇ ਅਤੇ ਮੋਟਰਸਾਈਕਲ ਦਰਮਿਆਨ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਚਾਲਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਧੰਨਾ ਰਾਮ ਪੁੱਤਰ ਪਿਆਰਾ ਰਾਮ ਵਾਸੀ ਪਿੰਡ ਸਰਨਾ, ਥਾਣਾ ਭੋਗਪੁਰ ਆਪਣੇ ਮੋਟਰਸਾਈਕਲ 'ਤੇ ਭੁਲੱਥ ਤੋਂ ਨਡਾਲਾ ਵੱਲ ਜਾ ਰਿਹਾ ਸੀ ਕਿ ਇਸ ਤੋਂ ਅੱਗੇ ਜਾ ਰੇਹੜੇ-ਘੋੜੇ ਨਾਲ ਮੋਟਰਸਾਈਕਲ ਦੀ ਟੱਕਰ ਹੋ ਗਈ। ਜਿਸ ਕਾਰਨ ਧੰਨਾ ਰਾਮ ਦੀ ਮੌਤ ਹੋ ਗਈ। ਇਸ ਸਬੰਧੀ ਐੱਸ. ਐੱਚ. ਓ. ਭੁਲੱਥ ਬਲਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।