ਮੋਟਰਸਾਈਕਲ ਦੀ ਲਪੇਟ ''ਚ ਆਉਣ ਨਾਲ ਵਿਅਕਤੀ ਦੀ ਮੌਤ
Tuesday, Mar 27, 2018 - 02:20 AM (IST)

ਨਿਹਾਲ ਸਿੰਘ ਵਾਲਾ, (ਬਾਵਾ, ਜਗਸੀਰ)- ਰਣਸੀਂਹ ਰੋਡ 'ਤੇ ਅੱਜ ਦੁਪਹਿਰ ਮੋਟਰਸਾਈਕਲ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਬਲੌਰ ਸਿੰਘ ਪੁੱਤਰ ਬਸੰਤ ਸਿੰਘ ਵਾਸੀ ਰਣਸੀਂਹ ਕਲਾਂ ਆਪਣੇ ਸਾਈਕਲ 'ਤੇ ਨਿਹਾਲਸਿੰਘ ਵਾਲਾ ਕਿਸੇ ਕੰਮ ਲਈ ਆਇਆ ਸੀ, ਜਦ ਉਹ ਪਿੰਡ ਵਾਪਸ ਜਾਣ ਲੱਗਾ ਤਾਂ ਮੋਟਰਸਾਈਕਲ ਦੀ ਲਪੇਟ 'ਚ ਆਉਣ ਨਾਲ ਜ਼ਖਮੀ ਹੋ ਗਿਆ। ਗੰਭੀਰ ਹਾਲਤ 'ਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੋਂ ਉਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ, ਜਿਥੇ ਉਸ ਨੇ ਦਮ ਤੋੜ ਦਿੱਤਾ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।