ਪਟਿਆਲਾ ਜ਼ਿਲ੍ਹੇ ’ਚ 3 ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ, 69 ਪਾਜ਼ੇਟਿਵ

Wednesday, Nov 11, 2020 - 09:10 PM (IST)

ਪਟਿਆਲਾ, (ਪਰਮੀਤ, ਦਰਦ)- ਜ਼ਿਲ੍ਹੇ ’ਚ 69 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ’ਚ ਪ੍ਰਾਪਤ 1700 ਦੇ ਕਰੀਬ ਰਿਪੋਰਟਾਂ ’ਚੋਂ 69 ਕੋਵਿਡ ਪਾਜ਼ੇਟਿਵ ਪਾਏ ਗਏ ਹਨ, ਜਿਸ ਨਾਲ ਜ਼ਿਲ੍ਹੇ ’ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 13301 ਹੋ ਗਈ ਹੈ। ਮਿਸ਼ਨ ਫਤਿਹ ਤਹਿਤ ਅੱਜ ਜ਼ਿਲ੍ਹੇ ਦੇ 43 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ, ਜਿਸ ਨਾਲ ਜ਼ਿਲ੍ਹੇ ’ਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 12532 ਹੋ ਗਈ ਹੈ। ਅੱਜ ਜ਼ਿਲ੍ਹੇ ’ਚ ਤਿੰਨ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਜ਼ਿਲ੍ਹੇ ’ਚ ਕੁੱਲ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤਾਂ ਦੀ ਗਿਣਤੀ 389 ਹੋ ਗਈ ਹੈ ਅਤੇ ਜ਼ਿਲ੍ਹੇ ’ਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 380 ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 95 ਫੀਸਦੀ ਦੇ ਕਰੀਬ ਕੋਵਿਡ ਪਾਜ਼ੇਟਿਵ ਮਰੀਜ਼ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ ਅਤੇ ਬਾਕੀ ਸਿਹਤਯਾਬੀ ਵੱਲ ਹਨ।
ਪਾਜ਼ੇਟਿਵ ਆਏ ਕੇਸਾਂ ਬਾਰੇ ਉਨ੍ਹਾਂ ਦੱਸਿਆ ਕਿ ਇਨ੍ਹਾਂ 69 ਕੇਸਾਂ ’ਚੋਂ ਪਟਿਆਲਾ ਸ਼ਹਿਰ ਤੋਂ 46, ਸਮਾਣਾ ਤੋਂ 3, ਰਾਜਪੁਰਾ ਤੋਂ 1, ਬਲਾਕ ਭਾਦਸੋਂ ਤੋਂ 3, ਬਲਾਕ ਕੌਲੀ ਤੋਂ 6, ਬਲਾਕ ਹਰਪਾਲਪੁਰ ਤੋਂ 5 ਅਤੇ ਬਲਾਕ ਸ਼ੁਤਰਾਣਾ ਤੋਂ 5 ਕੇਸ ਰਿਪੋਰਟ ਹੋਏ ਹਨ, ਜਿਨ੍ਹਾਂ ’ਚੋਂ 10 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਅਤੇ 59 ਮਰੀਜ਼ ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਿਨਾਂ ਫਲੂ ਲੱਛਣਾਂ ਵਾਲੇ ਆਏ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ। ਪਾਜ਼ੇਟਿਵ ਕੇਸਾਂ ਬਾਰੇ ਵਿਸਥਾਰ ’ਚ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਵਿੱਦਿਆ ਨਗਰ, ਡੀ. ਐੱਮ. ਡਬਲਯੂ., ਗੁਰਮੁੱਖ ਕਾਲੋਨੀ, ਤੱਫਜਲਪੁਰਾ, ਪੰਜਾਬੀ ਬਾਗ, ਮਾਡਲ ਟਾਊਨ, ਸਨੌਰੀ ਗੇਟ, ਅਰਬਨ ਅਸਟੇਟ ਫੇਜ਼ 1, 2 ਅਤੇ 3, ਬੈਂਕ ਕਾਲੋਨੀ, ਤੇਗ ਕਾਲੋਨੀ, ਨਿਊ ਬਿਸ਼ਨ ਨਗਰ, ਪੁਰਾਣਾ ਬਿਸ਼ਨ ਨਗਰ, ਹਰਬੰਸ ਇਨਕਲੇਵ, ਫੁਲਕੀਆਂ ਇਨਕਲੇਵ, ਲਹਿਲ ਕਾਲੋਨੀ, ਬਹਾਰਪੁਰ ਗਾਰਡਨ, ਪ੍ਰੀਤ ਨਗਰ, ਸਿੱਧੂ ਕਾਲੋਨੀ, ਅਦਰਸ਼ ਕਾਲੋਨੀ, ਪੰਜਲੈਂਡ ਅਸਟੇਟ, ਸੇਵਕ ਕਾਲੋਨੀ, ਘੁੰਮਣ ਨਗਰ, ਯਾਦਵਿੰਦਰਾ ਕਾਲੋਨੀ, ਨਿਊ ਪ੍ਰੇਮ ਨਗਰ, ਜੌਡ਼ੀਆਂ ਭੱਠੀਆਂ, ਗੁੱਡ ਅਰਥ ਕਾਲੋਨੀ, ਰਘੁਬੀਰ ਨਗਰ, ਮਜੀਠੀਆ ਇਨਕਲੇਵ, ਗੁਰੂ ਨਾਨਕ ਨਗਰ, ਸ਼ਹੀਦ ਊਧਮ ਸਿੰਘ ਨਗਰ, ਸਮਾਣਾ ਦੇ ਪ੍ਰਤਾਪ ਕਾਲੋਨੀ, ਰਾਜਪੁਰਾ ਦੇ ਗੋਬਿੰਦ ਕਾਲੋਨੀ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ। ਪਾਜ਼ੇਟਿਵ ਆਏ ਇਨ੍ਹਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ’ਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਦੀ ਕੰਟੈਕਟ ਟਰੇਸਿੰਗ ਕਰ ਕੇ ਸੈਂਪਲ ਲਏ ਜਾ ਰਹੇ ਹਨ।              

ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜ਼ਿਲੇ ’ਚ ਤਿੰਨ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ ’ਚੋਂ ਇਕ ਪਟਿਆਲਾ ਸ਼ਹਿਰ ਤੋਂ ਐੱਸ. ਐੱਸ. ਟੀ. ਨਗਰ ਦਾ ਰਹਿਣ ਵਾਲਾ 48 ਸਾਲਾ ਪੁਰਸ਼ ਪੀ. ਜੀ. ਆਈ. ’ਚ ਦਾਖਲ ਸੀ, ਦੂਜਾ ਜਗਦੀਸ਼ ਆਸ਼ਰਮ ਦਾ ਰਹਿਣ ਵਾਲਾ 78 ਸਾਲਾ ਪੁਰਸ਼ ਹਾਈਪਰਟੈਂਸ਼ਨ ਦਾ ਮਰੀਜ਼ ਸੀ ਅਤੇ ਪਟਿਆਲਾ ਦੇ ਨਿੱਜੀ ਹਸਪਤਾਲ ’ਚ ਦਾਖਲ ਸੀ। ਤੀਜਾ ਰਾਜਪੁਰਾ ਦੇ ਅਨੰਦ ਨਗਰ ਦਾ ਰਹਿਣ ਵਾਲਾ 72 ਸਾਲਾ ਪੁਰਸ਼ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਲਾ ’ਚ ਦਾਖਲ ਸੀ, ਜਿਸ ਨਾਲ ਜ਼ਿਲੇ ’ਚ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਦੀ ਗਿਣਤੀ 389 ਹੋ ਗਈ ਹੈ।

ਅੱਜ ਵੀ ਵੱਖ-ਵੱਖ ਥਾਵਾਂ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 1425 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜ਼ਿਲੇ ’ਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ’ਚ ਕੋਵਿਡ ਜਾਂਚ ਸਬੰਧੀ 2,10,239 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ’ਚੋਂ ਜ਼ਿਲਾ ਪਟਿਆਲਾ ਦੇ 13,301 ਕੋਵਿਡ ਪਾਜ਼ੇਟਿਵ, 1,95,113 ਨੈਗੇਟਿਵ ਅਤੇ ਲੱਗਭਗ 1425 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਕੁੱਲ ਗਿਣਤੀ 13301

ਹੁਣ ਤੱਕ ਹੋਈਆਂ ਮੌਤਾਂ 389

ਤੰਦਰੁਸਤ 12532

ਐਕਟਿਵ 380

ਨਵੇਂ ਕੇਸ 69

ਮੌਤਾਂ 3

ਠੀਕ ਹੋਏ 43


Bharat Thapa

Content Editor

Related News