ਨੂੰਹ ''ਤੇ ਆਇਆ ਦਿਲ, ਇਸ਼ਕ ''ਚ ਅੰਨ੍ਹੇ ਸਹੁਰੇ ਨੇ ਪੁੱਤ ਨੂੰ ਦਿੱਤੀ ਖੌਫ਼ਨਾਕ ਮੌਤ
Tuesday, Nov 10, 2020 - 06:14 PM (IST)
ਮਾਨਸਾ (ਅਮਰਜੀਤ ਚਾਹਲ,ਜੱਸਲ): ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ 'ਚ ਗੈਰ-ਕਾਨੂੰਨੀ ਸੰਬੰਧਾਂ ਦੇ ਚੱਲਦੇ ਪਿਤਾ ਨੇ ਆਪਣੀ ਨੂੰਹ ਦੇ ਨਾਲ ਮਿਲ ਕੇ ਪੁੱਤਰ ਦੀ ਹੱਤਿਆ ਕਰ ਦਿੱਤੀ ਅਤੇ ਪੁਲਸ ਤੋਂ ਚੋਰੀ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ। ਪੁਲਸ ਨੇ ਦੋਸ਼ੀ ਪਿਤਾ ਅਤੇ ਪਤਨੀ ਦੇ ਖ਼ਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ: ਸ਼ਰੇਆਮ ਦਿਨ ਦਿਹਾੜੇ ਪਿਓ-ਪੁੱਤ 'ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ
ਜਾਣਕਾਰੀ ਮੁਤਾਬਕ 25 ਸਾਲ ਦੇ ਨੌਜਵਾਨ ਜਗਜੀਤ ਸਿੰਘ ਦੇ ਪਿਤਾ ਭੋਲਾ ਸਿੰਘ ਦੇ ਉਸ ਦੀ ਪਤਨੀ ਜਸਪ੍ਰੀਤ ਕੌਰ ਦੇ ਨਾਲ ਨਾਜਾਇਜ਼ ਸਬੰਧ ਸਨ ਅਤੇ ਦੋਵੇਂ ਆਪਣੇ ਨਾਜਾਇਜ਼ ਸਬੰਧਾਂ 'ਚ ਉਸ ਨੂੰ ਰੋੜਾ ਸਮਝਦੇ ਸਨ। ਇਸ ਕਾਰਨ ਦੋਵਾਂ ਨੇ ਯੋਜਨਾ ਬਣਾ ਕੇ ਰਾਤ ਦੇ ਸਮੇਂ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ ਅਤੇ ਸਬੂਤ ਮਿਟਾਉਣ ਦੇ ਲਈ ਚੁੱਪਚਾਪ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਦੋਵਾਂ ਨੂੰ ਹਿਰਾਸਤ 'ਚ ਲੈ ਲਿਆ ਹੈ। ਦੋਸ਼ੀ ਪਿਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਉਸ 'ਤੇ ਸ਼ੱਕ ਕਰਦਾ ਸੀ ਕਿ ਉਸ ਦੀ ਪਤਨੀ ਦੇ ਨਾਲ ਗੈਰ-ਕਾਨੂੰਨੀ ਸਬੰਧ ਸਨ। ਇਸੇ ਕਾਰਨ ਉਸ ਦੀ ਰਾਤ ਸਮੇਂ ਕਹਾਸੁਣੀ ਹੋ ਗਈ ਅਤੇ ਸੱਟ ਲੱਗਣ ਦੇ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਇਕ ਦੂਜੇ ਨੂੰ ਭੰਡਣ ਦੀ ਬਜਾਏ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਲੋੜ: ਮਲੂਕਾ