ਅਮਰੀਕਾ ’ਚ ਗੋਲੀ ਲੱਗਣ ਕਾਰਣ ਵਿਅਕਤੀ ਦੀ ਮੌਤ

Saturday, Jun 08, 2019 - 06:00 AM (IST)

ਅਮਰੀਕਾ ’ਚ ਗੋਲੀ ਲੱਗਣ ਕਾਰਣ ਵਿਅਕਤੀ ਦੀ ਮੌਤ

ਨਡਾਲਾ, (ਜ. ਬ.)- ਅਮਰੀਕਾ ’ਚ ਰਹਿ ਰਹੇ ਨਡਾਲਾ ਨਿਵਾਸੀ ਸੁਖਵਿੰਦਰ ਸਿੰਘ ਚੌਰਾਸੀ ਵਾਲੇ (57) ਪੁੱਤਰ ਬਾਰਾ ਸਿੰਘ ਦੀ ਅਚਾਨਕ ਗੋਲੀ ਲੱਗਣ ਨਾਲ ਮੌਤ ਹੋ ਗਈ। ਇਸ ਸਬੰਧੀ ਮ੍ਰਿਤਕ ਦੇ ਵੱਡੇ ਭਰਾ ਜੌਗਿੰਦਰ ਸਿੰਘ ਨੇ ਦੱਸਿਆ ਕਿ ਇਸ ਸਮੇਂ ਉਨ੍ਹਾਂ ਦਾ ਛੋਟਾ ਭਰਾ ਸੁਖਵਿੰਦਰ ਸਿੰਘ ਆਪਣੇ ਪਰਿਵਾਰ ਸਮੇਤ ਅਮਰੀਕੀ ਸ਼ਹਿਰ ਮਿੱਸੀਸਿੱਪੀ ’ਚ ਰਹਿ ਰਿਹਾ ਸੀ। ਰੋਜ਼ਾਨਾ ਦੀ ਤਰ੍ਹਾਂ ਸਵੇਰੇ ਆਪਣੇ ਸਟੋਰ ’ਤੇ ਕੰਮ ਲਈ ਗਿਆ। ਘਟਨਾਂ ਸਮੇਂ ਸਟੋਰ ’ਚ ਪਈ ਗੰਨ ਦੀ ਸੰਭਾਲ ਕਰਦਿਆਂ ਅਚਾਨਕ ਗੋਲੀ ਚਲ ਗਈ। ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।

ਉਸ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਆਪਣੀ ਪਤਨੀ ਤੇ ਲਡ਼ਕੇ ਲਡ਼ਕੀ ਸਮੇਤ ਕਰੀਬ 15 ਸਾਲ ਤੋਂ ਅਮਰੀਕਾ ਰਹਿ ਰਿਹਾ ਸੀ। ਲੰਘੀ ਮਾਰਚ ਮਹੀਨੇ ਇਕ ਬੈਂਕ ਦੇ ਮਸਲੇ ਤੇ ਹੋਰ ਕੰਮਾਂ ਲਈ ਭਾਰਤ ਵੀ ਆਇਆ ਸੀ। ਦੱਸਿਆ ਜਾਂਦਾ ਹੈ ਕਿ ਸੁਖਵਿੰਦਰ ਸਿੰਘ ਕੁਝ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਵੀ ਰਹਿ ਰਿਹਾ ਸੀ। ਜੋਗਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਰਾ ਦੇ ਘਰ ਜਾ ਰਹੇ ਹਨ। ਉਸਦਾ ਅੰਤਿਮ ਸੰਸਕਾਰ ਅਮਰੀਕਾ ਵਿਚ ਹੀ ਕੀਤਾ ਜਾਵੇਗਾ।


author

Bharat Thapa

Content Editor

Related News