ਦੁਸਹਿਰੇ ਦੇ ਮੇਲੇ ''ਚ ਪਈਆਂ ਭਾਜੜਾਂ, ਹੋਰ ਝੂਟੇ ਲੈਣ ਦੀ ਜ਼ਿੱਦ ਦੇ ਚੱਲਦਿਆਂ ਕਰਿੰਦੇ ਦੀ ਮੌਤ

Monday, Oct 23, 2023 - 12:21 PM (IST)

ਦੁਸਹਿਰੇ ਦੇ ਮੇਲੇ ''ਚ ਪਈਆਂ ਭਾਜੜਾਂ, ਹੋਰ ਝੂਟੇ ਲੈਣ ਦੀ ਜ਼ਿੱਦ ਦੇ ਚੱਲਦਿਆਂ ਕਰਿੰਦੇ ਦੀ ਮੌਤ

ਸਾਹਨੇਵਾਲ/ਕੁਹਾੜਾ (ਜਗਰੂਪ) : ਹਰ ਸਾਲ ਦੀ ਤਰ੍ਹਾਂ ਨਿਯਮਾਂ ਨੂੰ ਛਿੱਕੇ ਟੰਗ ਕੇ ਦੁਸਹਿਰੇ ਦੇ ਨਾਂ ’ਤੇ ਲਾਏ ਜਾਣ ਵਾਲੇ ਝੂਲਿਆਂ ਨੇ ਇਕ ਹੋਰ ਕੀਮਤੀ ਜਾਨ ਲੈ ਲਈ ਹੈ। ਥਾਣਾ ਸਾਹਨੇਵਾਲ ਦੀ ਚੌਂਕੀ ਕੰਗਣਵਾਲ ਦੇ ਇਲਾਕੇ ’ਚ ਲੱਗੇ ਦੁਸਹਿਰਾ ਮੇਲੇ ’ਚ ਲੱਗੇ ਹੋਏ ਝੂਲਿਆਂ ਦੀ ਦੇਖ-ਰੇਖ ਕਰਨ ਵਾਲੇ ਵਿਅਕਤੀ ਦੀ ਮੌਤ ਹੋ ਗਈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਗੁਰਜੀਤ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਗੁਰੂ ਨਾਨਕ ਨਗਰ, ਡਾਬਾ ਰੋਡ, ਲੁਧਿਆਣਾ ਨੇ ਦੱਸਿਆ ਕਿ ਉਸਦੀ ਸਤਿਸੰਗ ਘਰ ਪਾਸ ਸਿਲਾਈ ਮਸ਼ੀਨ ਦੀ ਫੈਕਟਰੀ ਹੈ। ਹਰ ਸਾਲ ਰਾਧੇ ਸ਼ਾਮ ਪੁੱਤਰ ਨਿਰੰਜਣ ਚੰਦ ਦੁਸਹਿਰਾ ਲਾਉਂਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 5994 ETT ਅਧਿਆਪਕਾਂ ਦੀ ਭਰਤੀ 'ਤੇ ਰੋਕ, ਜਾਣੋ ਕੀ ਹੈ ਪੂਰਾ ਮਾਮਲਾ

ਇਸ ਸਾਲ ਵੀ ਗਿਆਨ ਵਿੱਦਿਆਲਿਆ, ਲੁਹਾਰਾ ਰੋਡ 'ਤੇ ਦੁਸਹਿਰਾ ਲਾਇਆ ਸੀ, ਜਿਸ ’ਚ ਮੌਤ ਦਾ ਖੂਹ, ਡਰੈਗਨ, ਕਿਸ਼ਤੀ, ਚੰਢੋਲ ਤੇ ਹੋਰ ਝੂਲੇ ਲੱਗੇ ਹੋਏ ਹਨ। ਬੀਤੀ 21 ਅਕਤੂਬਰ ਨੂੰ ਝੂਲਿਆਂ ਦੀ ਦੇਖ-ਰੇਖ ਲਈ ਰੱਖੇ ਗਏ ਵਰਕਰ ਅਲੋਕ ਤਿਵਾੜੀ ਪੁੱਤਰ ਰਾਧਾ ਕਿਸ਼ਨ ਤਿਵਾੜੀ ਵਾਸੀ ਹੀਰੋ ਸੁਮਨ ਨਗਰ, ਲੁਧਿਆਣਾ ਕਿਸਤੀ ਪਾਸ ਖੜ੍ਹਾ ਸੀ। ਉਸ ਨੇ ਸ਼ਿਕਾਇਤ ਕਰਤਾ ਦੇ ਭਰਾ ਨਰਿੰਦਰ ਸਿੰਘ ਨੂੰ ਆਵਾਜ਼ ਮਾਰੀ ਕਿ 2 ਵਿਅਕਤੀ ਕਿਸ਼ਤੀ ਤੋਂ ਹੇਠਾਂ ਨਹੀਂ ਉਤਰ ਰਹੇ ਅਤੇ ਵਾਰ-ਵਾਰ ਹੋਰ ਝੂਟੇ ਲੈਣ ਦੀ ਜ਼ਿੱਦ ਕਰ ਰਹੇ ਹਨ। ਜਦੋਂ ਨਰਿੰਦਰ ਨੇ ਜਾ ਕੇ ਉਕਤ ਵਿਅਕਤੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਨਰਿੰਦਰ ਨੂੰ ਕਥਿਤ ਰੂਪ ਨਾਲ ਧੱਕਾ ਮਾਰ ਦਿੱਤਾ, ਜਿਸ ਨਾਲ ਨਰਿੰਦਰ ਹੇਠਾਂ ਤੋਂ ਉੱਪਰ ਜਾਂਦੇ ਹੋਏ ਪੌੜੀਆਂ ਉੱਪਰ ਡਿੱਗ ਗਿਆ, ਜਿਸਨੂੰ ਜ਼ਖਮੀ ਹਾਲਤ ’ਚ ਇਕ ਨੇੜਲੇ ਡਾਕਟਰ ਤੋਂ ਇਲਾਜ ਉਪਰੰਤ ਘਰ ਲੈ ਗਏ।

ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਵੱਡੀ ਵਾਰਦਾਤ : ਮਸ਼ਹੂਰ ਕਬੱਡੀ ਖਿਡਾਰੀ ਨੂੰ ਘਰ ਵੜ ਕੇ ਮਾਰੀਆਂ ਗੋਲੀਆਂ

ਇੱਥੇ 22 ਅਕਤੂਬਰ ਦੀ ਸਵੇਰ ਕਰੀਬ ਢਾਈ ਵਜੇ ਨਰਿੰਦਰ ਦੀ ਹਾਲਤ ਵਿਗੜ ਗਈ, ਜਿਸਨੂੰ ਮੋਹਨਦੇਈ ਹਸਪਤਾਲ ਲਿਜਾਇਆ ਗਿਆ, ਜਿੱਥੇ ਪਹੁੰਚਦੇ ਹੋਏ ਨਰਿੰਦਰ ਦੀ ਮੌਤ ਹੋ ਗਈ। ਸ਼ਿਕਾਇਤਕਰਤਾ ਗੁਰਜੀਤ ਸਿੰਘ ਨੇ ਦੱਸਿਆ ਕਿ ਧੱਕਾ ਦੇਣ ਵਾਲਿਆਂ ਦੀ ਪਛਾਣ ਅਕਾਸ਼ ਕੁਮਾਰ ਪੁੱਤਰ ਘਨ੍ਹੱਈਆ ਲਾਲ ਵਾਸੀ ਮੱਕੜ ਕਾਲੋਨੀ, ਢੰਡਾਰੀ ਕਲਾਂ ਤੇ ਕਰਨ ਰਾਏ ਪੁੱਤਰ ਹਿਰਦੈ ਰਾਮ ਵਾਸੀ ਮੱਕੜ ਕਾਲੋਨੀ, ਢੰਡਾਰੀ ਕਲਾਂ ਦੇ ਰੂਪ ’ਚ ਹੋਈ ਹੈ। ਪੁਲਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅੱਗੇ ਦੀ ਕਾਰਵਾਈ ਆਰੰਭ ਕੀਤੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News