ਸੜਕ ਹਾਦਸੇ ’ਚ ਮੁੰਡੇ ਦੀ ਮੌਤ, ਮੁਕੱਦਮਾ ਦਰਜ

Thursday, Mar 07, 2024 - 05:12 PM (IST)

ਸੜਕ ਹਾਦਸੇ ’ਚ ਮੁੰਡੇ ਦੀ ਮੌਤ, ਮੁਕੱਦਮਾ ਦਰਜ

ਫ਼ਰੀਦਕੋਟ (ਰਾਜਨ) : ਇੱਥੇ ਸੜਕ ਹਾਦਸੇ 'ਚ ਇੱਕ ਮੁੰਡੇ ਦੀ ਮੌਤ ਹੋ ਜਾਣ ’ਤੇ ਸਥਾਨਕ ਥਾਣਾ ਸਿਟੀ ਵਿਖੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਬਿਆਨ ਕਰਤਾ ਲਾਲ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਅੰਬੇਦਕਰ ਨਗਰ ਨੇ ਦੱਸਿਆ ਕਿ ਉਹ ਆਪਣੀ ਰਿਸ਼ਤੇਦਾਰੀ ਦੇ ਵਿਆਹ ਸਮਾਗਮ ਤੋਂ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਘਰ ਵੱਲ ਆ ਰਹੇ ਸਨ।

ਇਸ ਦੌਰਾਨ ਉਸ ਦਾ ਪੁੱਤਰ ਕੁਲਵਿੰਦਰ ਸਿੰਘ ਆਪਣੇ ਮੋਟਰਸਾਈਕਲ ’ਤੇ ਅੱਗੇ-ਅੱਗੇ ਜਾ ਰਿਹਾ ਸੀ। ਜਦੋਂ ਉਹ ਕੀਰਤ ਨਗਰ ਨੇੜੇ ਪੁੱਜਾ ਤਾਂ ਤੇਜ਼ ਰਫ਼ਤਾਰ ਵਿੱਚ ਆ ਰਹੇ ਇੱਕ ਕਾਰ ਚਾਲਕ ਨੇ ਉਸ ਦੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ। ਇਸ 'ਤੇ ਉਸਦੇ ਪੁੱਤਰ ਦੇ ਕਾਫੀ ਸੱਟਾਂ ਲੱਗੀਆਂ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।


author

Babita

Content Editor

Related News