ਡੀ. ਐੱਫ਼. ਓ. ਦੇ ਤਬਾਦਲੇ ਦੀ ਮੰਗ ਲਈ ਜੰਮ ਕੇ ਗਰਜੇ ਜੰਗਲਾਤ ਕਰਮਚਾਰੀ

Tuesday, Aug 14, 2018 - 01:16 AM (IST)

ਹੁਸ਼ਿਆਰਪੁਰ,   (ਜ.ਬ.)-  ਰਹੱਸਮਈ ਹਾਲਾਤ ’ਚ ਮੌਤ ਦਾ ਸ਼ਿਕਾਰ ਹੋਏ ਜੰਗਲਾਤ ਰੇਂਜ ਅਫ਼ਸਰ ਵਿਜੇ ਕੁਮਾਰ ਦੇ ਸਰੀਰ  ਦਾ ਅੱਜ ਹਰਿਆਣਾ ਰੋਡ ਸਥਿਤ ਸ਼ਮਸ਼ਾਨਘਾਟ ’ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅੰਤਿਮ ਸੰਸਕਾਰ ’ਚ ਜੰਗਲਾਤ ਵਿਭਾਗ ਦੇ ਸਾਰੇ ਅਧਿਕਾਰੀ ਤੇ ਕਰਮਚਾਰੀ ਭਾਗ ਲੈਣ ਉਪਰੰਤ ਦੁਪਹਿਰ ਬਾਅਦ ਬਸੀ ਜਾਨਾ ਸਥਿਤ ਡੀ.ਐੱਫ.ਓ. ਦਫ਼ਤਰ ’ਚ ਧਰਨਾ ਦੇ ਕੇ ਡੀ.ਐੱਫ਼.ਓ. ਨਰੇਸ਼ ਮਹਾਜਨ ਦੇ ਖਿਲਾਫ਼ ਜੰਮਕੇ ਗਰਜੇ। ਇਸ ਮਾਮਲੇ ’ਚ ਬਣੀ ਤਾਲਮੇਲ ਕਮੇਟੀ ਨੇ ਸਰਕਾਰ ਅੱਗੇ ਮੰਗ ਰੱਖੀ ਕਿ ਵਣ ਅਧਿਕਾਰੀ ਵਿਜੇ ਕੁਮਾਰ ਨੂੰ ਪ੍ਰੇਸ਼ਾਨ ਕਰਨ ਦੇ ਮਾਮਲੇ ’ਚ ਸ਼ਾਮਲ ਡੀ.ਐੱਫ਼.ਓ. ਨਰੇਸ਼ ਮਹਾਜਨ ਦਾ ਤੁਰੰਤ ਤਬਾਦਲਾ ਕੀਤਾ ਜਾਵੇ। ਇੱਥੇ ਹੀ ਨਹੀਂ ਰਹੱਸਮਈ ਹਾਲਾਤ ’ਚ ਮੌਤ ਦਾ ਸ਼ਿਕਾਰ ਹੋਏ ਵਿਜੇ ਕੁਮਾਰ ਦੇ ਮਾਮਲੇ ਦੀ  ਸਟਿੰਗ ਜੱਜ ਤੋਂ ਨਿਆਇਕ ਜਾਂਚ ਕਰਵਾਈ ਜਾਵੇ।
ਮੰਗਾਂ ਨਹੀਂ ਮੰਨੀਆਂ ਤਾਂ 23 ਤੋਂ ਜਾਣਗੇ ਹਡ਼ਤਾਲ ’ਤੇ : ਜੰਗਲਾਤ ਰੇਂਜ ਅਫ਼ਸਰ ਵਿਜੇ ਕੁਮਾਰ ਦੀ ਮੌਤ ਦੇ ਮਾਮਲੇ ’ਚ ਜੰਗਲਾਤ ਵਿਭਾਗ ’ਚ ਤੈਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਗਠਿਤ ਸਾਂਝੀ ਤਾਲਮੇਲ ਕਮੇਟੀ ਦੇ ਇਕਬਾਲ ਸਿੰਘ, ਬਲਬੀਰ ਸਿੰਘ ਢਿੱਲੋਂ, ਰੀਤ ਮਹਿੰਦਰ ਸਿੰਘ, ਬਲਵਿੰਦਰ ਕੁਮਾਰ, ਪਰਮਿੰਦਰ ਸਿੰਘ, ਸਤਵੰਤ ਸਿੰਘ, ਦਲਜੀਤ ਸਿੰਘ, ਹਰਵਿੰਦਰ ਸਿੰਘ ਆਦਿ ਨੇ ਵਣ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਸਰਕਾਰ ਨੂੰ ਚਿਤਵਾਨੀ ਦਿੱਤੀ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ 23 ਅਗਸਤ ਤੋੋਂ ਪੂਰੇ ਪੰਜਾਬ ’ਚ ਵਣ ਵਿਭਾਗ ਦੇ ਸਾਰੇ ਕਰਮਚਾਰੀ ਤੇ ਅਧਿਕਾਰੀ ਹਡ਼ਹਤਾਲ ਕਰਕੇ ਕੰਮਕਾਜ ਠੱਪ ਕਰਨਗੇ।


Related News