ਹਾਦਸੇ ''ਚ ਜ਼ਖ਼ਮੀ ASI ਦੀ ਇਲਾਜ ਦੌਰਾਨ ਮੌਤ

Saturday, Jun 15, 2019 - 10:46 PM (IST)

ਹਾਦਸੇ ''ਚ ਜ਼ਖ਼ਮੀ ASI ਦੀ ਇਲਾਜ ਦੌਰਾਨ ਮੌਤ

ਮੋਹਾਲੀ (ਕੁਲਦੀਪ)-ਬਲੌਂਗੀ-ਕੁੰਭੜਾ ਮਾਰਗ 'ਤੇ ਪੀ. ਟੀ. ਐੱਲ. ਲਾਈਟਾਂ 'ਤੇ ਬੀਤੇ ਦਿਨੀਂ ਹੋਏ ਇਕ ਸੜਕ ਹਾਦਸੇ ਵਿਚ ਜ਼ਖਮੀ ਹੋਏ ਮੋਹਾਲੀ ਟ੍ਰੈਫਿਕ ਪੁਲਸ ਵਿਚ ਤਾਇਨਾਤ ਏ. ਐੱਸ. ਆਈ. ਦੀ ਇਲਾਜ ਅਧੀਨ ਮੌਤ ਹੋ ਗਈ। ਮ੍ਰਿਤਕ ਦਾ ਨਾਂ ਸੁਰਿੰਦਰਪਾਲ ਸਿੰਘ ਦੱਸਿਆ ਜਾਂਦਾ ਹੈ, ਜੋ ਕਿ ਮੋਹਾਲੀ ਟ੍ਰੈਫਿਕ ਪੁਲਸ ਦੇ ਜ਼ੋਨ-2 ਵਿਚ ਤਾਇਨਾਤ ਸੀ ਅਤੇ ਉਹ ਨਵਾਂਸ਼ਹਿਰ ਦੇ ਕਿਸੇ ਪਿੰਡ ਦਾ ਵਸਨੀਕ ਸੀ।
ਜਾਣਕਾਰੀ ਮੁਤਾਬਕ 8 ਜੂਨ ਸ਼ਾਮ ਨੂੰ ਏ. ਐੱਸ. ਆਈ. ਸੁਰਿੰਦਰਪਾਲ ਸਿੰਘ ਮੋਟਰਸਾਈਕਲ 'ਤੇ ਡਿਊਟੀ 'ਤੇ ਜਾ ਰਿਹਾ ਸੀ, ਜਦੋਂ ਉਹ ਪੀ. ਟੀ. ਐੱਲ. ਲਾਈਟਾਂ 'ਤੇ ਪਹੁੰਚਿਆ ਤਾਂ ਦੂਜੇ ਪਾਸਿਓਂ ਆ ਰਹੇ ਐਕਟਿਵਾ ਸਕੂਟਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਦੌਰਾਨ ਸੁਰਿੰਦਰਪਾਲ ਸਿੰਘ ਹੇਠਾਂ ਡਿੱਗ ਪਿਆ ਅਤੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉਸ ਨੂੰ ਫੇਜ਼-6 ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਥੋਂ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ। ਪੀ. ਜੀ. ਆਈ. ਵਿਚ ਇਲਾਜ ਅਧੀਨ ਸੁਰਿੰਦਰਪਾਲ ਸਿੰਘ ਦੀ ਮੌਤ ਹੋ ਗਈ।
ਪੁਲਸ ਨੇ ਪੁਲਸ ਸਟੇਸ਼ਨ ਫੇਜ਼-1 ਵਿਚ ਐਕਟਿਵਾ ਸਕੂਟਰ ਚਾਲਕ ਅਮਿਤ ਨਿਵਾਸੀ ਜ਼ੀਰਕਪੁਰ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਦੋਸ਼ ਥਾਣੇ ਵਿਚ ਜ਼ਮਾਨਤ ਯੋਗ ਹੋਣ ਕਾਰਨ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ।


author

satpal klair

Content Editor

Related News