ਗੱਡੀ ਦੀ ਫੇਟ ਵੱਜਣ ਨਾਲ ਵਿਅਕਤੀ ਦੀ ਮੌਤ
Tuesday, Jul 31, 2018 - 03:29 AM (IST)

ਬਰੇਟਾ(ਸਿੰਗਲਾ)-ਦਿੱਲੀ ਫਿਰੋਜ਼ਪੁਰ ਲਾਇਨ ’ਤੇ ਪੰਜਾਬ ਮੇਲ ਗੱਡੀ ਨਾਲ ਫੇਟ ਵੱਜਣ ਨਾਲ ਪਿੰਡ ਸਿਰਸੀਵਾਲਾ ਨੇਡ਼ੇ ਟੋਡਰਪੁਰ ਦੇ ਵਸਨੀਕ ਜਿਉਣ ਸਿਘ (75) ਦੀ ਦੁਖਦਾਈ ਮੌਤ ਹੋਣ ਦਾ ਸਮਾਚਾਰ ਹੈ। ਰੇਲਵੇ ਚੌਕੀ ਇੰਚਾਰਜ ਗੁਰਮੇਲ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਉਣ ਸਿੰਘ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਸ ਦੀ ਅਚਨਚੇਤ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਉਨ੍ਹਾਂ ਕਿਹਾ ਕਿ 174 ਦੀ ਕਾਰਵਾਈ ਕਰਨ ਤੋਂ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ।