ਗ੍ਰੀਸ ''ਚ ਸਪਰੇਅ ਕਰਦਿਆਂ ਪੰਜਾਬੀ ਨੌਜਵਾਨ ਦੀ ਮੌਤ
Thursday, Aug 24, 2017 - 06:44 AM (IST)
ਜਲੰਧਰ(ਜ. ਬ.)—ਕਿਹਾ ਜਾਂਦਾ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਭਾਰ ਇਹ ਹੁੰਦਾ ਹੈ ਕਿ ਕਿਸੇ ਪਿਓ ਦੇ ਮੋਢਿਆਂ 'ਤੇ ਪੁੱਤਰ ਦੀ ਅਰਥੀ ਦਾ ਹੋਣਾ। ਅਜਿਹੀ ਹੀ ਇਕ ਦੁਖਦਾਈ ਘਟਨਾ ਪਿੰਡ ਉਦੋਪੁਰ ਵਾਸੀ ਸੰਦੀਪ ਸਰੋਆ ਉਰਫ ਅਜੇ ਪੁੱਤਰ ਮਲਕੀਤ ਰਾਜ ਨਾਲ ਵਾਪਰੀ। ਇਸ ਨੌਜਵਾਨ ਦੀ ਉਮਰ ਤਕਰੀਬਨ 22 ਕੁ ਸਾਲ ਦੀ ਹੀ ਸੀ। ਇਹ ਨੌਜਵਾਨ ਤਕਰੀਬਨ 3 ਕੁ ਮਹੀਨੇ ਪਹਿਲਾਂ ਹੀ ਰੋਜ਼ੀ ਰੋਟੀ ਖਾਤਰ ਗ੍ਰੀਸ ਗਿਆ ਸੀ। ਇਸ ਦੌਰਾਨ ਸਬਜ਼ੀਆਂ ਦੇ ਖੇਤ ਵਿਚ ਸਪਰੇਅ ਕਰਦੇ ਸਮੇਂ ਇਸ ਨੌਜਵਾਨ ਨੂੰ ਜ਼ਹਿਰੀਲੀ ਸਪਰੇਅ ਚੜ੍ਹ ਗਈ, ਜਿਸ ਤੋਂ ਬਾਅਦ ਇਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਸ ਨੌਜਵਾਨ ਦੀ ਮ੍ਰਿਤਕ ਦੇਹ ਦੋ ਕੁ ਦਿਨ ਤੱਕ ਗਰੀਸ ਤੋਂ ਉਸਦੇ ਪਿੰਡ ਉਦੋਪੁਰ ਵਿਖੇ ਆਵੇਗੀ। ਉਪਰੰਤ ਇਸ ਨੌਜਵਾਨ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਪਿੰਡ ਦੇ ਸਰਪੰਚ ਹਰਦੇਵ ਰਾਮ ਦਾ ਭਤੀਜਾ ਸੀ।
