ਮਾਮਲਾ ਸ਼ੱਕੀ ਹਾਲਾਤਾਂ ’ਚ ਔਰਤ ਦੀ ਹੋਈ ਮੌਤ ਦਾ

Saturday, Jul 07, 2018 - 04:02 AM (IST)

ਮਾਮਲਾ ਸ਼ੱਕੀ ਹਾਲਾਤਾਂ ’ਚ ਔਰਤ ਦੀ ਹੋਈ ਮੌਤ ਦਾ

ਫਗਵਾਡ਼ਾ,  (ਹਰਜੋਤ, ਰੁਪਿੰਦਰ ਕੌਰ)- ਅੱਜ ਇੱਥੇ ਜੇ. ਸੀ. ਟੀ. ਮਿੱਲ ਦੇ ਸਾਹਮਣੇ ਛੱਜ ਕਾਲੋਨੀ ਦੀ ਇਕ ਮਹਿਲਾ ਕੋਮਲ ਪਤਨੀ ਜੀਵਨ, ਜਿਸ ਦੀ ਆਪਣੇ ਜਠੇਰੇ ਭਵਾਨੀਗਡ਼੍ਹ ਗਈ ਦੇ ਸੱਪ ਲਡ਼ਨ ਨਾਲ ਮੌਤ ਹੋ ਗਈ ਸੀ। ਅੱਜ ਉਸ ਦੇ ਸੰਸਕਾਰ ਕਰਨ ਦੇ ਮਾਮਲੇ ’ਚ ਸਹੁਰੇ ਤੇ ਪੇਕੇ ਪਰਿਵਾਰ ’ਚ ਪੈਂਦਾ ਹੋਏ ਤਣਾਅ ਕਾਰਨ ਸਹੁਰੇ ਪਰਿਵਾਰ ਨੇ ਜੇ. ਸੀ. ਟੀ. ਮਿੱਲ ਸਾਹਮਣੇ ਕਰੀਬ ਇਕ ਘੰਟਾ ਧਰਨਾ ਲਗਾ ਕੇ ਜੀ. ਟੀ. ਰੋਡ ਦੀ ਆਵਾਜਾਈ ਠੱਪ ਕਰ ਦਿੱਤੀ ਤੇ ਮੰਗ ਕੀਤੀ ਕਿ ਲਾਸ਼ ਸਾਡੇ ਸਹੁਰੇ ਪਰਿਵਾਰ ਦੇ ਹਵਾਲੇ ਕੀਤੀ ਜਾਵੇ, ਜਿਸ ਕਾਰਨ ਜੀ. ਟੀ. ਰੋਡ ’ਤੇ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗ ਗਈਆਂ।  ਆਖਰ ਐੱਸ. ਐੱਚ. ਓ. ਸਿਟੀ ਜਤਿੰਦਰਜੀਤ ਸਿੰਘ ਮੌਕੇ ’ਤੇ ਪੁੱਜੇ ਤੇ ਜੱਦੋ-ਜਹਿਦ ਮਗਰੋਂ ਦੋਨਾਂ ਧਿਰਾਂ ਨੂੰ ਗੱਲਬਾਤ ਲਈ ਰਾਜ਼ੀ ਕੀਤਾ। 
PunjabKesari
ਇਸ ਉਪਰੰਤ ਗੱਲਬਾਤ ਦੌਰਾਨ ਇਹ ਲਾਸ਼ ਉਸ ਦੇ ਪੇਕੇ ਧੂਰੀ ਵਿਖੇ ਭਿਜਵਾ ਦਿੱਤੀ, ਜਿੱਥੇ ਉਸ ਦਾ ਸੰਸਕਾਰ ਕਰ ਦਿੱਤਾ ਗਿਆ। ਪੁਲਸ ਸੂਤਰਾਂ ਅਨੁਸਾਰ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ। ਵਰਣਨਯੋਗ ਹੈ ਕਿ ਉਕਤ ਮਹਿਲਾ 3 ਜੁਲਾਈ ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਭਵਾਨੀਗਡ਼੍ਹ ਦੇ ਲਾਗੇ ਪਿੰਡ ਤਲਵੰਡੀ ਪਟਿਆਲਾ ਵਿਖੇ ਜਠੇਰਿਅਾਂ ਦੇ ਗਈ ਸੀ, ਜਿੱਥੇ ਉਸ ਨੂੰ ਸੱਪ ਨੇ ਡੰਗ ਮਾਰ ਦਿੱਤਾ ਤੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਉਸ ਦੇ ਪੇਕਿਆ ਨੂੰ ਦੱਸੇ ਬਗੈਰ ਫਗਵਾਡ਼ਾ ਲੈ ਆਏ, ਜਿੱਥੇ ਉਸ ਦਾ ਦੇਸੀ ਇਲਾਜ ਕਰਵਾਉਂਦੇ ਰਹੇ। ਇਸੇ ਦੌਰਾਨ ਉਸ ਦੀ ਮੌਤ ਹੋ ਗਈ, ਜਦੋਂ ਇਸ ਮਾਮਲੇ ਦਾ ਪੇਕਿਅਾਂ ਨੂੰ ਪੱਤਾ ਲੱਗਾ ਤਾਂ ਉਨ੍ਹਾਂ ਉਸ ਗੱਲ ’ਤੇ ਸ਼ੰਕਾ ਜ਼ਾਹਰ ਕੀਤੀ ਕਿ ਸਹੁਰੇ ਪਰਿਵਾਰ ਨੇ ਉਸ ਦਾ ਕਤਲ ਕੀਤਾ ਹੈ। ਕੱਲ ਸ਼ਾਮ ਸਹੁਰਿਆਂ ਦੇ ਇਥੇ ਪੁੱਜਣ ’ਤੇ ਮਾਮਲਾ ਤਣਾਅਪੂਰਣ ਬਣ ਗਿਆ। ਪੁਲਸ ਨੇ ਉਨ੍ਹਾਂ ਦੇ ਸ਼ੱਕ ਦੀ ਤਸੱਲੀ ਕਰਨ ਲਈ ਉਸ ਦੇ ਪਤੀ ਜੀਵਨ ਤੇ ਉਸ ਦੇ ਬਾਪ ਠਾਕੁਰ ਰਾਮ ਨੂੰ ਪੁਲਸ ਹਿਰਾਸਤ ’ਚ ਲੈ ਕੇ ਉਸ ਦੀ ਪੁੱਛਗਿੱਛ ਕੀਤੀ। ਸਹੁਰੇ ਪਰਿਵਾਰ ਨੇ ਆਪਣੇ ਹੱਕ ਲਈ ਜੀ. ਟੀ. ਰੋਡ ’ਤੇ ਜਾਮ ਲੱਗਾ ਦਿੱਤਾ ਪੁਲਸ ਨੇ ਹਿਰਾਸਤ ’ਚ ਲਏ ਦੋਨਾਂ ਵਿਅਕਤੀਆਂ ਨੂੰ ਛੱਡ ਦਿੱਤਾ। ਲਾਸ਼ ਵਾਰਸਾਂ ਦੇ ਹਵਾਲੇ ਕਰਵਾ ਦਿੱਤੀ ਤੇ ਪੋਸਟਮਾਰਟਮ ਦੀ ਰਿਪੋਰਟ ਆਉਣ ’ਤੇ ਅਗਲੀ ਕਾਰਵਾਈ ਕਰਨ ਦੇ ਭਰੋਸੇ ਮਗਰੋਂ ਮਾਮਲਾ ਸ਼ਾਂਤ ਹੋ ਗਿਆ।


Related News