ਸ਼ੱਕੀ ਹਾਲਾਤ ''ਚ ਵਿਅਕਤੀ ਦੀ ਮੌਤ, ਪੁਲਸ ਜਾਂਚ ਜਾਰੀ

06/19/2017 7:07:25 PM

ਬਠਿੰਡਾ (ਪਾਇਲ) : ਸ਼ੱਕੀ ਹਾਲਾਤ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸ਼ਾਮ ਬਠਿੰਡਾ-ਮਾਨਸਾ ਮਾਰਗ 'ਤੇ ਜੋਗਾ ਨਗਰ ਦੀ ਗਲੀ ਨੰਬਰ 1 ਸਥਿਤ ਇਕ ਕਮਰੇ ਵਿਚ ਕਿਰਾਏ 'ਤੇ ਰਹਿੰਦੇ ਵਿਅਕਤੀ ਦੀ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦੇ ਹੀ ਮਕਾਨ ਮਾਲਕਾਂ ਨੇ ਇਸਦੀ ਸੂਚਨਾ ਪੁਲਸ ਅਤੇ ਸਹਾਰਾ ਜਨਸੇਵਾ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਘਰ ਵਿਚ ਇਕੱਲਾ ਹੀ ਰਹਿੰਦਾ ਸੀ ਅਤੇ ਉਸਦਾ ਕੋਈ ਨਹੀਂ ਸੀ।
ਪੁਲਸ ਨੇ ਲੋੜੀਂਦੀ ਕਾਰਵਾਈ ਕਰਕੇ ਸੰਸਥਾ ਦੀ ਮੱਦਦ ਨਾਲ ਲਾਸ਼ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਈ। ਮ੍ਰਿਤਕ ਦੀ ਪਛਾਣ ਰਘਵੀਰ ਸਿੰਘ ਪੁੱਤਰ ਚਰਨ ਸਿੰਘ ਦੇ ਤੌਰ 'ਤੇ ਹੋਈ। ਸੰਸਥਾ ਪ੍ਰਧਾਨ ਵਿਜੇ ਗੋਇਲ ਨੇ ਦੱਸਿਆ ਕਿ ਉਕਤ ਦੀ ਮੌਤ ਗਰਮੀ ਕਾਰਨ ਹੋਣ ਦੀ ਸੰਭਾਵਨ ਹੈ, ਜਦੋਕਿ ਅਸਲੀ ਕਾਰਨਾਂ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਵਿਚ ਹੀ ਹੋ ਸਕੇਗਾ।


Related News