ਬੱਸ ਹੇਠਾਂ ਆਉਣ ਨਾਲ 6 ਸਾਲਾ ਬੱਚੀ ਦੀ ਮੌਤ

Sunday, Aug 13, 2017 - 05:55 PM (IST)

ਬੱਸ ਹੇਠਾਂ ਆਉਣ ਨਾਲ 6 ਸਾਲਾ ਬੱਚੀ ਦੀ ਮੌਤ

ਬਟਾਲਾ - ਐਤਵਾਰ ਦੁਪਹਿਰ ਸਮੇਂ ਬੱਸ ਹੇਠਾਂ ਆਉਣ ਨਾਲ 6 ਸਾਲਾ ਬੱਚੀ ਦੀ ਮੌਤ ਹੋਣ ਦਾ ਅਤਿ ਦੁਖਦਾਈ ਸਮਾਚਾਰ ਮਿਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੁਹਾਨਾ ਪੁੱਤਰੀ ਰਮੇਸ਼ ਕੁਮਾਰ ਵਾਸੀ ਇੰਦਰਾ ਕਾਲੋਨੀ ਅੰਮ੍ਰਿਤਸਰ ਆਪਣੇ ਪਿਤਾ ਰਮੇਸ਼ ਕੁਮਾਰ ਦੇ ਨਾਲ ਪਿੰਡ ਭੁੱਲਰ ਤੋਂ ਥ੍ਰੀ ਵ੍ਹੀਲਰ 'ਤੇ ਸਵਾਰ ਹੋ ਕੇ ਬਟਾਲਾ ਵੱਲ ਆ ਰਹੀ ਸੀ। ਜਦੋਂ ਇਹ ਥ੍ਰੀ ਵ੍ਹੀਲਰ  ਬਟਾਲਾ-ਗੁਰਦਾਸਪੁਰ ਬਾਈਪਾਸ 'ਤੇ ਪਹੁੰਚਿਆ ਤਾਂ ਅਚਾਨਕ ਥ੍ਰੀ ਵ੍ਹੀਲਰ ਵਿਚੋਂ ਉਕਤ ਬੱਚੀ ਸੜਕ 'ਤੇ ਡਿੱਗ ਪਈ ਜਿਸ ਦੇ ਸਿੱਟੇ ਵਜੋਂ ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਹੀ ਜੇ ਐਂਡ ਕੇ ਕੰਪਨੀ ਦੀ ਬੱਸ ਨੰ. ਜੇ. ਕੇ.-02ਵਾਈ-0402 ਦੇ ਹੇਠਾਂ ਆ ਗਈ ਅਤੇ ਇਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਕਤ ਪੁਲਸ ਅਧਿਕਾਰੀ ਨੇ ਦੱਸਿਆ ਕਿ ਬੱਸ ਨੂੰ ਕਬਜ਼ੇ 'ਚ ਲੈ ਕੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 
 


Related News