ਪਰਿਵਾਰ ''ਤੇ ਟੁੱਟਿਆ ਦੁੱਖਾਂ ਦਾ ਪਹਾੜ, ਸਕੇ ਭਰਾਵਾਂ ਦੀ ਸੂਏ ''ਚ ਡੁੱਬਣ ਨਾਲ ਮੌਤ

Tuesday, Sep 15, 2020 - 05:58 PM (IST)

ਪਰਿਵਾਰ ''ਤੇ ਟੁੱਟਿਆ ਦੁੱਖਾਂ ਦਾ ਪਹਾੜ, ਸਕੇ ਭਰਾਵਾਂ ਦੀ ਸੂਏ ''ਚ ਡੁੱਬਣ ਨਾਲ ਮੌਤ

ਭੁੱਚੋ ਮੰਡੀ (ਨਾਗਪਾਲ): ਨੇੜਲੇ ਪਿੰਡ ਚੱਕ ਬਖਤੂ ਦੇ ਦੋ ਸਕੇ ਭਰਾਵਾਂ ਦੀ ਸੂਏ 'ਚ ਡੁੱਬਣ ਕਾਰਨ ਹੋਈ ਮੌਤ ਨਾਲ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ ਬਾਜ਼ੀਗਰ ਬਸਤੀ ਦੇ ਦੋ ਸਕੇ ਭਰਾ ਸੁਖਵਿੰਦਰ ਰਾਮ (13) ਅਤੇ ਕੁਲਵਿੰਦਰ ਰਾਮ (8) ਬਾਅਦ ਦੁਪਹਿਰ ਸੂਏ 'ਚ ਨਹਾਉਣ ਲਈ ਚਲੇ ਗਏ। ਸੂਏ 'ਚ ਪਾਣੀ ਜ਼ਿਆਦਾ ਹੋਣ ਕਾਰਨ ਉਹ ਬਾਹਰ ਨਹੀਂ ਨਿਕਲ ਸਕੇ ਅਤੇ ਡੁੱਬ ਗਏ।

ਇਹ ਵੀ ਪੜ੍ਹੋ: ਨਕਦੀ ਚੋਰੀ ਕਰਕੇ ਭੱਜਣ ਲੱਗੇ ਦੋ ਨੌਜਵਾਨ ਲੋਕਾਂ ਨੇ ਦਬੋਚੇ,ਖੰਬੇ ਨਾਲ ਬੰਨ ਕੀਤੀ ਛਿੱਤਰ ਪਰੇਡ

ਮਾਪਿਆਂ ਨੇ ਲੋਕਾਂ ਦੀ ਮਦਦ ਨਾਲ ਕਾਫੀ ਜੱਦੋ-ਜਹਿਦ ਤੋਂ ਬਾਅਦ ਉਨ੍ਹਾਂ ਨੂੰ ਇੱਕ ਕਿਲੋਮੀਟਰ ਅੱਗੇ ਕਾਠਾਂ ਵਾਲੇ ਪੁਲ ਕੋਲੋਂ ਬਾਹਰ ਕੱਢਿਆ। ਇੰਨ੍ਹਾਂ ਬੱਚਿਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ: ਬਰਗਾੜੀ ਕਾਂਡ: ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਨੇ ਪੀੜਤ ਪਰਿਵਾਰ


author

Shyna

Content Editor

Related News