ਭਾਬੀ ਦੇ ਪਿਆਰ 'ਚ ਅੰਨ੍ਹਾ ਹੋਇਆ ਦਿਓਰ, ਭਜਾਉਣ ਲਈ ਬਿਹਾਰ ਤੋਂ ਪੁੱਜਾ ਜਲੰਧਰ, ਫਿਰ ਜੋ ਹੋਇਆ ਵੇਖ ਟੱਬਰ ਦੇ ਉੱਡੇ ਹੋਸ਼

Sunday, Apr 14, 2024 - 07:00 PM (IST)

ਭਾਬੀ ਦੇ ਪਿਆਰ 'ਚ ਅੰਨ੍ਹਾ ਹੋਇਆ ਦਿਓਰ, ਭਜਾਉਣ ਲਈ ਬਿਹਾਰ ਤੋਂ ਪੁੱਜਾ ਜਲੰਧਰ, ਫਿਰ ਜੋ ਹੋਇਆ ਵੇਖ ਟੱਬਰ ਦੇ ਉੱਡੇ ਹੋਸ਼

ਜਲੰਧਰ (ਸ਼ੋਰੀ)- ਹਵਸ ਦੀ ਅੱਗ ’ਚ ਇਨਸਾਨ ਇੰਨਾ ਅੰਨ੍ਹਾ ਹੋ ਜਾਂਦਾ ਹੈ ਕਿ ਉਹ ਆਪਣੇ ਪਰਿਵਾਰ ਵਾਲਿਆਂ ’ਤੇ ਵੀ ਬੁਰੀ ਨਜ਼ਰ ਰੱਖਦਾ ਹੈ। ਅਜਿਹਾ ਹੀ ਇਕ ਤਾਜ਼ਾ ਮਾਮਲਾ ਸਿਟੀ ਰੇਲਵੇ ਸਟੇਸ਼ਨ ਦੇ ਬਾਹਰ ਵੇਖਣ ਨੂੰ ਮਿਲਿਆ, ਜਦ ਬਿਹਾਰ ਤੋਂ ਆਪਣੀ ਭਾਬੀ ਨਾਲ ਸਰੀਰਕ ਸੰਬੰਧ ਬਣਾਉਣ ਆਏ ਇਕ ਵਿਅਕਤੀ ਦਾ ਸਿਰ ਉਸ ਦੇ ਹੀ ਚਚੇਰੇ ਭਰਾ ਨੇ ਇੱਟ ਨਾਲ ਮਾਰ ਕੇ ਪਾੜ ਦਿੱਤਾ। ਜ਼ਖ਼ਮੀ ਵਿਅਕਤੀ ਨੂੰ ਖ਼ੂਨ ਨਾਲ ਲਥਪਥ ਹਾਲਤ ’ਚ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੇ ਸਿਰ ’ਤੇ ਟਾਂਕੇ ਲਾਏ।

ਜਾਣਕਾਰੀ ਅਨੁਸਾਰ ਬਿਹਾਰ ਦੇ ਰਹਿਣ ਵਾਲੇ ਰਾਹੁਲ (ਕਾਲਪਨਿਕ ਨਾਮ) ਦੇ ਆਪਣੇ ਚਚੇਰੇ ਭਰਾ ਦੀ ਪਤਨੀ ਨਾਲ ਨਾਜਾਇਜ਼ ਸੰਬੰਧ ਸਨ। ਉਸ ਦੀ ਭਰਜਾਈ ਵੀ 2 ਬੱਚਿਆਂ ਦੀ ਮਾਂ ਹੈ ਅਤੇ ਰਾਹੁਲ ਕਈ ਵਾਰ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ, ਜਿਵੇਂ ਹੀ ਉਸ ਦੇ ਚਚੇਰੇ ਭਰਾ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਬਿਹਾਰ ਛੱਡ ਕੇ ਜਲੰਧਰ ਆ ਕੇ ਰਹਿਣ ਲੱਗ ਪਿਆ, ਜਿੱਥੇ ਉਸ ਨੇ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ ਪਰ ਉਸ ਦੀ ਪਤਨੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਈ ਅਤੇ ਰਾਹੁਲ ਨਾਲ ਫ਼ੋਨ ’ਤੇ ਗੱਲ ਕਰਦੀ ਰਹੀ।

ਇਹ ਵੀ ਪੜ੍ਹੋ- ਮਾਤਾ ਨੈਣਾ ਦੇਵੀ ਤੋਂ ਮੱਥਾ ਟੇਕ ਵਾਪਸ ਆ ਰਹੇ ਮਾਂ-ਪੁੱਤ ਨਾਲ ਵਾਪਰਿਆ ਵੱਡਾ ਹਾਦਸਾ, ਹੋਈ ਦਰਦਨਾਕ ਮੌਤ

ਪਤੀ ਨੇ ਸ਼ੱਕ ਹੋਣ ’ਤੇ ਆਪਣੀ ਪਤਨੀ ਦੇ ਮੋਬਾਇਲ ’ਤੇ ਕਾਲ ਰਿਕਾਰਡਿੰਗ ਐਪ ਭਰੀ ਅਤੇ ਪੂਰੀ ਗੱਲ ਪਤਨੀ ਤੋਂ ਛੁਪਾਈ ਰੱਖੀ। ਇਸ ਤੋਂ ਬਾਅਦ ਜਿਵੇਂ ਹੀ ਉਸ ਨੇ ਰਿਕਾਰਡਿੰਗ ਸੁਣੀ ਤਾਂ ਉਹ ਹੈਰਾਨ ਰਹਿ ਗਿਆ। ਉਸ ਦੀ ਪਤਨੀ ਰਾਹੁਲ ਨੂੰ ਜਲੰਧਰ ਰੇਲਵੇ ਸਟੇਸ਼ਨ ’ਤੇ ਬੁਲਾ ਕੇ ਕਹਿ ਰਹੀ ਸੀ ਕਿ ਉਹ ਉਸ ਨਾਲ ਭੱਜ ਕੇ ਕਿਤੇ ਹੋਰ ਜਾ ਵਸੇਗੀ। ਇਸ ਤੋਂ ਬਾਅਦ ਸ਼ਨੀਵਾਰ ਦੁਪਹਿਰ ਬਾਅਦ ਪਤੀ ਰੇਲਵੇ ਸਟੇਸ਼ਨ ਦੇ ਬਾਹਰ ਪਹੁੰਚ ਗਿਆ ਅਤੇ ਰਾਹੁਲ ਨੂੰ ਵੇਖ ਕੇ ਉਸ ਨੇ ਗੁੱਸੇ ’ਚ ਆ ਕੇ ਰਾਹੁਲ ’ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ।
ਹਾਲਾਂਕਿ ਰਾਹੁਲ ਨੇ ਸਿਵਲ ਹਸਪਤਾਲ ਤੋਂ ਆਪਣਾ ਇਲਾਜ ਕਰਵਾਇਆ ਅਤੇ ਨਾ ਹੀ ਐੱਮ. ਐੱਲ. ਆਰ. ਕਟਵਾਈ ਤੇ ਨਾ ਹੀ ਪੁਲਸ ਨੂੰ ਸੂਚਿਤ ਕੀਤਾ। ਉਸ ਦਾ ਇਲਾਜ ਕਰ ਰਹੇ ਡਾ. ਮਯੰਕ ਅਰੋੜਾ ਨੇ ਦੱਸਿਆ ਕਿ ਮਰੀਜ਼ ਦੀ ਫਾਈਲ ਤਿਆਰ ਕਰਕੇ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਕੇ ਫਾਈਲ ’ਚ ਸੱਟ ਦਾ ਪੂਰਾ ਵੇਰਵਾ ਲਿਖਿਆ ਗਿਆ, ਜੇਕਰ ਮਰੀਜ਼ ਚਾਹੇ ਤਾਂ ਉਹ ਸਰਕਾਰੀ ਫ਼ੀਸ ਅਦਾ ਕਰਕੇ ਆਪਣੀ ਐੱਮ. ਐੱਲ. ਆਰ. ਦੀ ਕਟਵਾ ਸਕਦਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂ ਦਾ ਸ਼ਰੇਆਮ ਤੇਜ਼ਧਾਰ ਹਥਿਆਰਾਂ ਨਾਲ ਕਤਲ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News