ਪੰਜਾਬ 'ਚ ਭਾਜਪਾ ਆਗੂ 'ਤੇ ਕਾਰ ਸਵਾਰ ਹਮਲਾਵਰਾਂ ਨੇ ਚਲਾਈਆਂ ਤਾਬੜਤੋੜ ਗੋਲ਼ੀਆਂ
Monday, Dec 04, 2023 - 06:23 PM (IST)

ਅੰਮ੍ਰਿਤਸਰ (ਸੰਜੀਵ): ਭਾਰਤੀ ਜਨਤਾ ਪਾਰਟੀ ਦੇ ਉੱਘੇ ਆਗੂ ਅਤੇ ਕਾਰਜ ਮੰਡਲ ਦੇ ਪ੍ਰਧਾਨ ਗੁਰਮੁੱਖ ਸਿੰਘ ਬੱਲ 'ਤੇ ਕੁਝ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਨਾਲ ਹਮਲਾ ਕਰ ਦਿੱਤਾ ਗਿਆ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਗੁਰਮੁਖ ਸਿੰਘ ਕਾਰ 'ਚ ਸਵਾਰ ਸੀ। ਜਿਸ ਦੌਰਾਨ ਗੁਰਮੁਖ ਸਿੰਘ ਨੇ ਦਰਵਾਜ਼ਾ ਬੰਦ ਕਰਕੇ ਆਪਣੀ ਜਾਨ ਬਚਾਈ। ਹਮਲਾਵਰ ਦੀਆਂ ਗੋਲੀਆਂ ਕਾਰ ਦੇ ਦਰਵਾਜ਼ੇ ਅਤੇ ਟਾਇਰ 'ਚ ਲੱਗੀਆਂ, ਜਿਸ ਕਾਰਨ ਗੁਰਮੁਖ ਸਿੰਘ ਦੀ ਜਾਨ ਬਚ ਗਈ।
ਇਹ ਵੀ ਪੜ੍ਹੋ- ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਪਾਕਿਸਤਾਨ ਗਏ ਸਿੱਖ ਸ਼ਰਧਾਲੂ ਦੀ ਮੌਤ
ਬੋਲੈਰੋ ਕਾਰ 'ਚ ਸਵਾਰ ਸਨ ਹਮਲਾਵਰ
ਭਾਜਪਾ ਮੰਡਲ ਪ੍ਰਧਾਨ ਗੁਰਮੁਖ ਸਿੰਘ ਨੇ ਦੱਸਿਆ ਕਿ ਉਹ ਐਤਵਾਰ ਰਾਤ ਨੂੰ ਕਿਸੇ ਕੰਮ ਤੋਂ ਘਰ ਪਰਤ ਰਹੇ ਸਨ ਤਾਂ ਵਲਹਾਲਾ ਪੁਲ ਪਿੱਛਿਓਂ ਆਈ ਬੋਲੋਰੋ ਗੱਡੀ 'ਚ ਸਵਾਰ ਨੌਜਵਾਨਾਂ ਨੇ ਘੇਰ ਲਿਆ, ਜਿਸ ਦੌਰਾਨ ਹਮਲਾਵਰਾਂ ਨੇ ਗੱਡੀ 'ਚੋਂ ਉਤਰ ਕੇ ਗੁਰਮੁਖ 'ਤੇ ਤਾਬੜ ਤੋੜ ਫਾਈਰਿੰਗ ਕਰਨੀ ਸ਼ੁਰੂ ਕਰ ਦਿੱਤੀ। ਕਿਸੇ ਤਰ੍ਹਾਂ ਗੁਰਮੁਖ ਕਾਰ ਨੂੰ ਭਜਾਉਣ 'ਚ ਕਾਮਯਾਬ ਰਹੇ ਪਰ ਹਮਲਾਵਰਾਂ ਨੇ ਫਾਈਰਿੰਗ ਜਾਰੀ ਰੱਖੀ। ਜਿਸ ਕਾਰਨ ਇਕ ਗੋਲੀ ਕਾਰ ਦੇ ਦਰਵਾਜ਼ੇ ਅਤੇ ਦੂਜੀ ਕਾਰ ਦੇ ਟਾਇਰ 'ਤੇ ਲੱਗ ਗਈ। ਇਸ ਹਮਲੇ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਗੁਰਪਤਵੰਤ ਪੰਨੂ ਦੇ ਇਸ਼ਾਰੇ 'ਤੇ ਖ਼ਾਲਿਸਤਾਨ ਦੇ ਨਾਅਰੇ ਲਿਖਣ ਵਾਲੇ ਦੋ ਵਿਅਕਤੀ ਚੜ੍ਹੇ ਪੁਲਸ ਦੇ ਹੱਥੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8