ਆਦਮਪੁਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਦੁਕਾਨ 'ਚ ਵੜ੍ਹ ਭਾਜਪਾ ਆਗੂ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

Wednesday, Sep 09, 2020 - 07:32 PM (IST)

ਆਦਮਪੁਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਦੁਕਾਨ 'ਚ ਵੜ੍ਹ ਭਾਜਪਾ ਆਗੂ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

ਆਦਮਪੁਰ/ਪਤਾਰਾ (ਮਹੇਸ਼ ਖੋਸਲਾ)— ਇਥੋਂ ਦੇ ਪਿੰਡ ਕੰਗਣੀਵਾਲ 'ਚ ਮੌਜੂਦ ਪੀ. ਬੀ. ਇਲਕੈਟ੍ਰੋਨਿਕਸ ਦੀ ਦੁਕਾਨ 'ਤੇ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਇਥੇ ਕੁਝ ਵਿਅਕਤੀਆਂ ਵੱਲੋਂ ਇਥੇ ਇਕ ਭਾਜਪਾ ਆਗੂ 'ਤੇ ਤੇਜ਼ਧਾਰ ਹਥਿਆਰਾਂ ਨਾਲ ਕਾਤਲਾਨਾ ਹਮਲਾ ਕਰ ਦਿੱਤਾ ਗਿਆ।

PunjabKesari

ਭਾਜਪਾ ਆਗੂ ਦੀ ਪਛਾਣ ਬਲਬੀਰ ਸਿੰਘ (42) ਪੁੱਤਰ ਪ੍ਰਤਾਪ ਸਿੰਘ ਵਜੋਂ ਹੋਈ ਹੈ। ਜ਼ਖ਼ਮੀ ਹਾਲਤ 'ਚ ਉਕਤ ਵਿਅਕਤੀ ਨੂੰ ਰਾਮਾਮੰਡੀ ਸਥਿਤ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

PunjabKesari

ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਘਟਨਾ 'ਚ ਕੈਦ ਹੋ ਗਈ ਹੈ। ਜਿਸ ਤੋਂ ਬਾਅਦ ਪਤਾਰਾ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਭਾਜਪਾ ਦਿਹਾਤੀ ਦੇ ਆਗੂ ਬਲਬੀਰ ਸਿੰਘ (42) ਪੁੱਤਰ ਪ੍ਰਤਾਪ ਸਿੰਘ ਵਾਸੀ ਪਿੰਡ ਹਜ਼ਾਰਾ ਦਾ ਪੁਰਾਣੀ ਰੰਜਿਸ਼ ਨੂੰ ਲੈ ਕੇ ਡੈਨੀਅਲ ਨਈਅਰ ਪੁੱਤਰ ਸਵਰਣ ਦਾਸ ਅਤੇ ਰਵੀ ਕੁਮਾਰ ਪੁੱਤਰ ਕਗਣੀਵਾਲ ਦੇ ਨਾਲ ਵਿਵਾਦ ਚੱਲ ਰਿਹਾ ਸੀ।

PunjabKesari

ਇਸੇ ਵਿਵਾਦ ਦੇ ਚਲਦਿਆਂ ਬਲਬੀਰ ਸਿੰਘ ਦੀ ਕੁੱਟਮਾਰ ਵੀ ਕੀਤੀ ਗਈ ਸੀ। ਅੱਜ ਸਵੇਰੇ 10 ਵਜੇ ਦੇ ਕਰੀਬ ਡੈਨੀਅਲ ਅਤੇ ਰਵੀ ਕੁਮਾਰ ਬਲਬੀਰ ਸਿੰਘ ਦੀ ਦੁਕਾਨ 'ਤੇ ਪਹੁੰਚੇ ਅਤੇ ਦਾਤਰ ਸਣੇ ਤੇਜ਼ਧਾਰ ਹਥਿਆਰਾਂ ਨਾਲ ਬਲਬੀਰ 'ਤੇ ਕਾਤਲਾਨਾ ਹਮਲਾ ਕਰ ਦਿੱਤਾ। ਇਸ ਦੌਰਾਨ ਇਕ ਕਰਿੰਦਾ ਵੀ ਜ਼ਖ਼ਮੀ ਹੋਇਆ ਹੈ।

PunjabKesari

ਸੂਚਨਾ ਪਾ ਕੇ ਥਾਣਾ ਪਤਾਰਾ ਦੇ ਏ. ਐੱਸ. ਆਈ. ਦਯਾਚੰਦ ਮੌਕੇ 'ਤੇ ਪੁਲਸ ਪਾਰਟੀ ਦੇ ਨਾਲ ਪਹੁੰਚੇ ਅਤੇ ਘਟਨਾ ਵਾਲੇ ਸਥਾਨ ਦਾ ਜਾਇਜ਼ਾ ਲਿਆ। ਉਕਤ ਦੋਵੇਂ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ।

PunjabKesari

ਪਤਾਰਾ ਪੁਲਸ ਨੇ ਡੈਨੀਅਲ ਅਤੇ ਰਵੀ ਖ਼ਿਲਾਫ਼ ਧਾਰਾ 323, 24 452, 427, 120 ਬੀ. ਬੀ ਅਤੇ 506 ਆਈ. ਪੀ. ਸੀ. ਦੇ ਤਹਿਤ ਥਾਣੇ 'ਚ ਐੱਫ.ਆਈ. ਨੰਬਰ-97 ਦਰਜ ਕਰ ਲਈ ਹੈ। ਦੋਵੇਂ ਮੁਲਜ਼ਣ ਪੁਲਸ ਦੀ ਗ੍ਰਿਫ਼ਤ 'ਚੋਂ ਬਾਹਰ ਹਨ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

shivani attri

Content Editor

Related News