RSS ਦੀ ਬੈਠਕ 'ਚ ਹੰਗਾਮਾ, ਮੰਦਿਰ 'ਚ ਦਾਖ਼ਲ ਹੋ ਗੰਡਾਸੇ ਨਾਲ ਕਾਰਕੁਨਾਂ 'ਤੇ ਕੀਤਾ ਹਮਲਾ

Friday, Nov 20, 2020 - 06:28 PM (IST)

RSS ਦੀ ਬੈਠਕ 'ਚ ਹੰਗਾਮਾ, ਮੰਦਿਰ 'ਚ ਦਾਖ਼ਲ ਹੋ ਗੰਡਾਸੇ ਨਾਲ ਕਾਰਕੁਨਾਂ 'ਤੇ ਕੀਤਾ ਹਮਲਾ

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਟਾਂਡਾ ਉੜਮੁੜ ਦੇ ਸ੍ਰੀ ਮਹਾਦੇਵ ਮੰਦਿਰ 'ਚ ਚੱਲ ਰਹੀ ਆਰ. ਐੱਸ. ਐੱਸ. ਦੀ ਬੈਠਕ ਦੌਰਾਨ ਉਸ ਸਮੇਂ ਜ਼ਬਰਦਸਤ ਹੰਗਾਮਾ ਹੋ ਗਿਆ ਜਦੋਂ ਨਗਰ ਦੇ ਇਕ ਵਿਆਕਤੀ ਵੱਲੋਂ ਮੰਦਿਰ 'ਚ ਦਾਖ਼ਲ ਹੋ ਕੇ ਸੰਘ ਕਾਰਕੁਨਾਂ 'ਤੇ ਗੰਡਾਸੀ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਗਿਆ।  

ਇਹ ਵੀ ਪੜ੍ਹੋ:  ਜਲੰਧਰ 'ਚ ਖ਼ੌਫਨਾਕ ਵਾਰਦਾਤ: ਪ੍ਰਤਾਪ ਬਾਗ 'ਚ ਮਾਮੂਲੀ ਵਿਵਾਦ ਨੂੰ ਲੈ ਕੇ ਨਾਨ ਵਾਲੇ ਦਾ ਕਤਲ

PunjabKesari

ਇਸ ਹਮਲੇ 'ਚ ਸੰਘ ਦੇ ਇਕ ਕਾਰਕੁਨ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਟਾਂਡਾ ਪੁਲਸ ਨੇ ਤੁਰੰਤ ਹਰਕਤ 'ਚ ਆਉਂਦੇ ਹਮਲੇ 'ਚ ਜ਼ਖ਼ਮੀ ਹੋਏ ਨੌਜਵਾਨ ਰਣਜੀਤ ਸਿੰਘ ਪੁੱਤਰ ਪਰਮਜੀਤ ਸਿੰਘ ਅਤੇ ਮੌਕੇ 'ਤੇ ਮੌਜੂਦ ਸੰਘ ਕਾਰਕੁੰਨ ਕਰਨ ਪਾਸੀ ਪੁੱਤਰ ਹਰੀਸ਼ ਚੰਦਰ ਨਿਵਾਸੀ ਉੜਮੁੜ ਦੇ ਬਿਆਨ ਦੇ ਆਧਾਰ 'ਤੇ ਹਮਲਾ ਕਰਨ ਵਾਲੇ ਵਿਅਕਤੀ ਸੰਜੀਵ ਕੁਮਾਰ ਪੁੱਤਰ ਅਵਤਾਰ ਸਿੰਘ ਵਾਸੀ ਵਾਰਡ 9 ਉੜਮੁੜ ਅਤੇ 5 ਹੋਰਨਾਂ ਖ਼ਿਲਾਫ਼ ਇਰਾਦਾ ਕਤਲ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਜਲੰਧਰ: ਪਤੀ ਦੀ ਬਰਸੀ ਵਾਲੇ ਦਿਨ ਪਤਨੀ ਨੇ ਵਿਦੇਸ਼ ਰਹਿੰਦੇ ਪੁੱਤ ਨੂੰ ਵੀਡੀਓ ਕਾਲ ਕਰਦਿਆਂ ਚੁੱਕਿਆ ਖ਼ੌਫ਼ਨਾਕ ਕਦਮ

ਦੱਸਿਆ ਜਾ ਰਿਹਾ ਹੈ ਕਿ ਕਾਰ ਪਾਰਕਿੰਗ ਨੂੰ ਲੈ ਕੇ ਮੁਲਜ਼ਮ ਦੀ ਤਕਰਾਰ ਹੋਈ ਸੀ ਜਿਸ ਤੋਂ ਬਾਅਦ ਉਸ ਨੇ ਇਹ ਹਮਲਾ ਕੀਤਾ ਹੈ, ਫਿਲਹਾਲ ਪੁਲਸ ਉਸ ਦੇ ਇਸ ਕਾਰੇ ਪਿੱਛੇ ਉਸ ਦੀ ਮਨਸ਼ਾ ਦਾ ਪਤਾ ਲਗਾਉਣ 'ਚ ਜੁਟੀ ਹੋਈ ਹੈ।
ਇਹ ਵੀ ਪੜ੍ਹੋ: ਸਿੱਖਿਆ ਮਹਿਕਮੇ ਵੱਲੋਂ ਮਾਪੇ-ਅਧਿਆਪਕਾਂ ਦੀ ਮੀਟਿੰਗ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ


author

shivani attri

Content Editor

Related News