ਕਈ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਹੱਡਾ-ਰੋੜੀ ’ਤੇ ਲਾਸ਼ ਦੇਖ ਨਿਕਲਿਆ ਤ੍ਰਾਹ, ਨੋਚ-ਨੋਚ ਖਾ ਰਹੇ ਸੀ ਕੁੱਤੇ

Tuesday, Feb 21, 2023 - 12:40 PM (IST)

ਕਈ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਹੱਡਾ-ਰੋੜੀ ’ਤੇ ਲਾਸ਼ ਦੇਖ ਨਿਕਲਿਆ ਤ੍ਰਾਹ, ਨੋਚ-ਨੋਚ ਖਾ ਰਹੇ ਸੀ ਕੁੱਤੇ

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਨੇੜਲੇ ਪਿੰਡ ਫੁੰਮਣਵਾਲ ਤੋਂ ਪਿਛਲੇ ਦੋ ਦਿਨਾਂ ਲਾਪਤਾ ਚਲੇ ਆ ਰਹੇ ਇਕ ਨੌਜਵਾਨ ਦੀ ਅੱਜ ਪਿੰਡ ਰਾਜਪੁਰਾ ਦੀ ਹੱਡਾ-ਰੋੜੀ ’ਚੋਂ ਸ਼ੱਕੀ ਹਾਲਤ ’ਚ ਲਾਸ਼ ਮਿਲਣ ਕਰਨ ਇਲਾਕੇ ’ਚ ਸਨਸਨੀ ਦਾ ਮਾਹੌਲ ਪਾਇਆ ਗਿਆ। ਮ੍ਰਿਤਕ ਨੌਜਵਾਨ ਜੀ ਪਛਾਣ ਸਰਬਜੀਤ ਸਿੰਘ ਉਰਫ਼ ਰਾਜੀ ਪੁੱਤਰ ਭਜਨ ਸਿੰਘ ਵਾਸੀ ਪਿੰਡ ਫੁੰਮਣਵਾਲ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸਰਬਜੀਤ ਸਿੰਘ ਲੰਘੀ 19 ਫਰਵਰੀ ਦੀ ਸ਼ਾਮ ਨੂੰ ਕਿਸੇ ਕੰਮ ਲਈ ਘਰੋਂ ਗਿਆ ਸੀ ਪਰ ਘਰ ਵਾਪਸ ਨਹੀਂ ਪਰਤਿਆਂ, ਜਿਸ ਦੀ ਪਰਿਵਾਰ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਸੀ। 

ਇਹ ਵੀ ਪੜ੍ਹੋ- ਸੁਨਾਮ ਦੀ ਵਾਇਰਲ ਹੋਈ ਕੁੱਟਮਾਰ ਦੀ ਵੀਡੀਓ ’ਤੇ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ

ਅੱਜ ਸਵੇਰੇ ਜਦੋਂ ਕੁਝ ਸਕੂਲੀ ਵਿਦਿਆਰਥੀ ਸਕੂਲ ਜਾ ਰਹੇ ਸਨ ਤਾਂ ਪਿੰਡ ਰਾਜਪੁਰਾ ਦੀ ਹੱਡਾ-ਰੋੜੀ ’ਚ ਉਨ੍ਹਾਂ ਨੇ ਇਕ ਵਿਅਕਤੀ ਦੀ ਲਾਸ਼ ਪਈ ਦੇਖੀ, ਜਿਸ ਨੂੰ ਕੁੱਤਿਆਂ ਵੱਲੋਂ ਨੌਚਿਆਂ ਜਾ ਰਿਹਾ ਸੀ। ਕੁੱਤਿਆਂ ਵੱਲੋਂ ਨੋਚ-ਨੋਚ ਕੇ ਖਾਧੇ ਜਾਣ ਕਾਰਨ ਲਾਸ਼ ਦੀ ਹਾਲਤ ਕਾਫ਼ੀ ਬੁਰੀ ਹੋ ਚੁੱਕੀ ਸੀ ਅਤੇ ਉਨ੍ਹਾਂ ਨੇ ਇਸ ਦੀ ਸੂਚਨਾ ਸਥਾਨਕ ਪੁਲਸ ਨੂੰ ਦਿੱਤੀ। 

ਇਹ ਵੀ ਪੜ੍ਹੋ- ਫਤਿਹਗੜ੍ਹ ਸਾਹਿਬ 'ਚ ਮਾਮੂਲੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਕੁੱਟ-ਕੁੱਟ ਕੇ ਕੀਤਾ ਵਿਅਕਤੀ ਦਾ ਕਤਲ

ਘਟਨਾ ਦੀ ਜਾਣਕਾਰੀ ਮਿਲਣ 'ਤੇ ਡੀ. ਐੱਸ. ਪੀ. ਮੋਹਿਤ ਅਗਰਵਾਲ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਨੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਜਦੋਂ ਇਸ ਦੀ ਸਨਾਖ਼ਤ ਕੀਤੀ ਤਾਂ ਉਕਤ ਲਾਸ਼ ਸਰਬਜੀਤ ਸਿੰਘ ਵਾਸੀ ਪਿੰਡ ਫੁੱਮਣਵਾਲ ਦੀ ਨਿਕਲੀ। ਇਸ ਸਬੰਧੀ ਡੀ. ਐੱਸ. ਪੀ.  ਮੋਹਿਤ ਅਗਰਵਾਲ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਜਾਂਚ ਲਈ ਫਰਾਸਿਸਕ ਵਿਭਾਗ ਦੀ ਟੀਮ ਨੂੰ ਵੀ ਬੁਲਾਇਆ ਗਿਆ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News