ਪਿੰਡ ਕੰਗਰੌੜ ਦੇ ਖੇਤਾਂ ''ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
Saturday, Jul 22, 2017 - 05:36 PM (IST)
ਬਹਿਰਾਮ(ਆਰ. ਡੀ. ਰਾਮਾ)- ਪਿੰਡ ਕੰਗਰੌੜ ਵਿਖੇ ਖੇਤ 'ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ।
ਕਟਾਰੀਆਂ ਚੌਕੀ ਦੇ ਏ. ਐੱਸ. ਆਈ. ਦੁਨੀ ਚੰਦ ਨੇ ਦੱਸਿਆ ਕਿ ਬੀਤੀ ਸ਼ਾਮ ਪਿੰਡ ਦੇ ਸਰਪੰਚ ਸੁਰਜੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਕਿਸਾਨ ਰਣਜੀਤ ਸਿੰਘ ਪੁੱਤਰ ਹਜ਼ਾਰਾ ਸਿੰਘ ਵਾਸੀ ਕੰਗਰੌੜ ਦੇ ਖੇਤ 'ਚ ਕਿਸੇ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੈ। ਪੁਲਸ ਪਾਰਟੀ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ ਅਤੇ ਸ਼ਨਾਖਤ ਲਈ 72 ਘੰਟੇ ਲਈ ਰਾਜਾ ਸਾਹਿਬ ਮਜਾਰਾ ਵਿਖੇ ਮੋਰਚਰੀ 'ਚ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਉਮਰ 50 ਸਾਲ ਦੇ ਕਰੀਬ ਹੈ ਅਤੇ ਰੰਗ ਸਾਂਵਲਾ ਤੇ ਕੱਦ ਪੰਜ ਫੁੱਟ ਦੇ ਕਰੀਬ, ਸਿਰ ਤੋਂ ਮੌਨਾ ਹੈ, ਜਿਸ ਨੇ ਨੀਲੇ ਰੰਗ ਦੀ ਕੈਪਰੀ ਅਤੇ ਕਰੀਮ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ।
