ਅਣਪਛਾਤੀ ਔਰਤ ਦੀ ਲਾਸ਼ ਮਿਲੀ
Saturday, Mar 17, 2018 - 07:59 AM (IST)
ਘਨੌਰ (ਅਲੀ, ਹਰਵਿੰਦਰ) - ਇਥੇ ਧੰਨਾ ਭਗਤ ਗੁਰਦੁਆਰਾ ਸਾਹਿਬ ਨੇੜੇ ਐੈੱਸ. ਵਾਈ. ਐੈੱਲ. ਨਹਿਰ ਦੇ ਕੋਲ ਉੱਗੇ ਸੰਘਣੇ ਦਰੱਖਤਾਂ 'ਚੋਂ ਇੱਕ ਔਰਤ ਦੀ ਲਾਸ਼ ਮਿਲਣ ਕਾਰਨ ਇਲਾਕੇ ਵਿਚ ਦਹਿਸ਼ਤ ਫੈਲ ਗਈ ਹੈ। ਨੇੜਲੇ ਖੇਤਾਂ ਵਾਲਿਆਂ ਨੇ ਪੁਲਸ ਇਹ ਸੂਚਨਾ ਦਿੱਤੀ।
ਥਾਣਾ ਘਨੌਰ ਇੰਸਪੈਕਟਰ ਰਘਵੀਰ ਸਿੰਘ, ਏ. ਐੱਸ. ਆਈ. ਬਲਵੀਰ ਸਿੰਘ ਤੇ ਸੁਭਾਸ਼ ਚੰਦ ਪੁਲਸ ਪਾਰਟੀ ਨਾਲ ਪਹੁੰਚੇ ਅਤੇ ਬਾਰੀਕੀ ਨਾਲ ਛਾਣਬੀਣ ਕੀਤੀ। ਇੰਸਪੈਕਟਰ ਰਘਵੀਰ ਸਿੰਘ ਨੇ ਸੂਚਨਾ ਦੇ ਕੇ ਡੌਗ ਸਕੁਐਡ (ਖੋਜੀ ਕੁੱਤੇ) ਤੇ ਲਾਸ਼ ਦੇ ਫਿੰਗਰ ਪ੍ਰਿੰਟ ਲੈਣ ਵਾਲੀਆਂ ਟੀਮਾਂ ਨੂੰ ਮੌਕੇ 'ਤੇ ਬੁਲਾ ਕੇ ਫਿੰਗਰ ਪ੍ਰਿੰਟ ਲਏ। ਮ੍ਰਿਤਕਾ ਨੇ ਕਰੀਮ ਰੰਗ ਦੀ ਕਮੀਜ਼ ਤੇ ਲਾਲ ਸਲਵਾਰ ਪਹਿਨੀ ਹੋਈ ਹੈ। ਸੱਜੀ ਬਾਂਹ 'ਤੇ 3 ਸਟਾਰ ਬਣੇ ਹੋਏ ਹਨ। ਪੈਰਾਂ ਵਿਚ ਸੈਂਡਲ ਹੋਏ ਹਨ ਅਤੇ ਖੱਬੀ ਬਾਂਹ ਵਿਚ ਬਰੈਸਲੇਟ ਪਾਇਆ ਹੋਇਆ ਹੈ। ਲਾਸ਼ ਨੂੰ ਸ਼ਨਾਖਤ ਲਈ ਏ. ਪੀ. ਜੈਨ ਹਸਪਤਾਲ ਰਾਜਪੁਰਾ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
