ਪਿੰਡ ਗੜ੍ਹੀ ਸਾਹਿਬ ਦੇ ਗੁਰਦੁਆਰੇ ਨੇੜਿਓਂ ਮਿਲੀ ਲਾਸ਼, ਫੈਲੀ ਸਨਸਨੀ

Tuesday, Sep 12, 2017 - 03:46 PM (IST)

ਪਿੰਡ ਗੜ੍ਹੀ ਸਾਹਿਬ ਦੇ ਗੁਰਦੁਆਰੇ ਨੇੜਿਓਂ ਮਿਲੀ ਲਾਸ਼, ਫੈਲੀ ਸਨਸਨੀ

ਸਮਾਣਾ (ਅਸ਼ੋਕ) : ਸਮਾਣਾ ਦੀ ਸਰਹੱਦ ਨਾਲ ਪੈਂਦੇ ਹਰਿਆਣਾ ਦੇ ਪਿੰਡ ਗੜ੍ਹੀ ਸਾਹਿਬ ਦੇ ਗੁਰਦੁਆਰਾ ਸਾਹਿਬ ਨੇੜੇ ਇਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ ਹੈ, ਜਿਸ ਤੋਂ ਬਾਅਦ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਜਗਸ਼ੀਰ ਸਿੰਘ ਪੁੱਤਰ ਮੰਗੂ ਰਾਮ ਵਾਸੀ ਪਿੰਡ ਬੁਸਹਿਰਾ ਦੇ ਚਾਚਾ ਨੇ ਦੱਸਿਆ ਕਿ ਉਸ ਦਾ ਭਤੀਜਾ ਜਗਸ਼ੀਰ ਸਿੰਘ ਸਮਾਣਾ 'ਚ ਇਕ ਬੀਮਾ ਕੰਪਨੀ 'ਚ ਅਸਥਾਈ ਤੌਰ 'ਤੇ ਕੰਮ ਕਰਦਾ ਸੀ। ਪਿਛਲੇ ਦਿਨੀਂ ਜਦੋਂ ਜਗਸ਼ੀਰ ਸਿੰਘ ਪਿੰਡ ਬੁਸਹਿਰਾ 'ਚ ਆਪਣੇ ਘਰ 'ਚ ਮੌਜੂਦ ਸੀ ਤਾਂ ਕਿਸੇ ਵਿਅਕਤੀ ਦਾ ਫੋਨ ਆਉਣ 'ਤੇ ਉਹ ਘਰ ਚਲਾ ਗਿਆ ਸੀ। ਇਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਇਆ। ਦੇਵਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ 'ਚ ਕੁਝ ਲੋਕ ਸਮਾਣਾ ਖੇਤਰ 'ਚ ਸਬਜ਼ੀ ਆਦਿ ਵੇਚਣ ਆਉਂਦੇ ਹਨ। ਰਾਤ ਨੂੰ ਉਹ ਲੋਕ ਸਮਾਣਾ ਦੇ ਪਿੰਡ ਗੜ੍ਹੀ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਕੋਲ ਬਣੀ ਪਾਰਕਿੰਗ 'ਚ ਰੁਕਦੇ ਹਨ ਅਤੇ ਦਿਨ 'ਚ ਵੱਖ-ਵੱਖ ਥਾਵਾਂ 'ਤੇ ਟਰੈਕਟਰ-ਟਰਾਲੀ 'ਤੇ ਸਬਜ਼ੀ ਵੇਚਦੇ ਹਨ। ਇਨ੍ਹਾਂ 'ਚੋਂ ਇਕ ਵਿਅਕਤੀ ਨੇ ਸਵੇਰੇ ਉੱਠ ਕੇ ਦੇਖਿਆ ਤਾਂ ਗੁਰਦੁਆਰੇ ਦੀ ਪਾਰਕਿੰਗ ਨੇੜੇ ਇਕ ਲਾਸ਼ ਪਈ ਹੋਈ ਸੀ। ਜਦੋਂ ਉਸ ਨੇ ਲਾਸ਼ ਕੋਲ ਜਾ ਕੇ ਦੇਖਿਆ ਤਾਂ ਉਸ ਨੇ ਜਗਸ਼ੀਰ ਸਿੰਘ ਦੀ ਪਛਾਣ ਕਰਨ ਲਈ ਅਤੇ ਉਸ ਨੇ ਘਟਨਾ ਸਬੰਧੀ ਪਰਿਵਾਰ ਨੂੰ ਜਾਣਕਾਰੀ ਦਿੱਤੀ। ਦੇਵਾ ਸਿੰਘ ਨੇ ਦੋਸ਼ ਲਾਇਆ ਕਿ ਉਸ ਦੇ ਭਤੀਜੇ ਦਾ ਕਤਲ ਕਰਕੇ ਲਾਸ਼ ਨੂੰ ਉੱਥੇ ਸੁੱਟਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਜਗਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ ਅਤੇ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਹੀ ਪੁਲਸ ਕਿਸੇ ਨਤੀਜੇ 'ਤੇ ਪਹੁੰਚ ਸਕੇਗੀ। 


Related News