ਧਨਾਸ ਦੇ ਜੰਗਲ ’ਚੋਂ ਮਿਲੀ ਲਾਸ਼, ਕੁੱਤਿਆਂ ਨੇ ਨੋਚਿਆ ਸੀ ਮੂੰਹ
Saturday, Dec 30, 2023 - 02:34 PM (IST)
ਚੰਡੀਗੜ੍ਹ (ਸੰਦੀਪ) : ਧਨਾਸ ਦੇ ਜੰਗਲੀ ਇਲਾਕੇ ਵਿਚੋਂ ਸ਼ੁੱਕਰਵਾਰ ਨੂੰ ਇਕ 30 ਤੋਂ 35 ਸਾਲ ਦੇ ਵਿਅਕਤੀ ਦੀ ਲਾਸ਼ ਮਿਲੀ। ਜਾਣਕਾਰੀ ਅਨੁਸਾਰ ਲਾਸ਼ ਨੂੰ ਕੁੱਤਿਆਂ ਨੇ ਨੋਚਿਆ ਹੋਇਆ ਸੀ ਅਤੇ ਉਸ ਦਾ ਚਿਹਰਾ ਅਤੇ ਕਮਰ ਤੋਂ ਹੇਠਾਂ ਦਾ ਕੁਝ ਹਿੱਸਾ ਖਾਧਾ ਹੋਇਆ ਸੀ।
ਪੁਲਸ ਨੇ ਲਾਸ਼ ਨੂੰ ਸੈਕਟਰ-16 ਦੇ ਹਸਪਤਾਲ ਦੇ ਮੁਰਦਾਘਰ ਵਿਚ ਰੱਖਵਾਇਆ ਹੈ ਅਤੇ ਆਸ-ਪਾਸ ਦੀ ਆਬਾਦੀ, ਖ਼ਾਸ ਕਰ ਕੇ ਪਰਵਾਸੀ ਲੋਕਾਂ ਰਾਹੀਂ ਮ੍ਰਿਤਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪੁਲਸ ਨੂੰ ਸਵੇਰੇ ਸਾਢੇ 9 ਵਜੇ ਜੰਗਲੀ ਖੇਤਰ ਦੇ ਚੌਂਕੀਦਾਰ ਤੋਂ ਘਟਨਾ ਦੀ ਸੂਚਨਾ ਮਿਲੀ ਤਾਂ ਪੁਲਸ ਮੌਕੇ ’ਤੇ ਪਹੁੰਚ ਗਈ। ਪੁਲਸ ਦੀ ਮੁੱਢਲੀ ਜਾਂਚ ਵਿਚ ਲਾਸ਼ ’ਤੇ ਹਮਲੇ ਜਾਂ ਸੱਟ ਦੇ ਕੋਈ ਨਿਸ਼ਾਨ ਨਹੀਂ ਮਿਲੇ ਹਨ।