ਨੈਸ਼ਨਲ ਹਾਈਵੇ ਦੇ ਨਜ਼ਦੀਕ ਮਿਲੀ ਲਾਵਾਰਿਸ ਲਾਸ਼

Monday, Jul 09, 2018 - 11:37 PM (IST)

ਨੈਸ਼ਨਲ ਹਾਈਵੇ ਦੇ ਨਜ਼ਦੀਕ ਮਿਲੀ ਲਾਵਾਰਿਸ ਲਾਸ਼

ਮੱਖੂ(ਅਾਹੂਜਾ)-ਨੈਸ਼ਨਲ ਹਾਈਵੇ ’ਤੇ ਜ਼ੀਰਾ-ਮੱਖੂ ਰੋਡ ’ਤੇ ਪਿੰਡ ਖਡੂਰ ਦੇ ਨਜ਼ਦੀਕ ਲਾਵਾਰਿਸ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ। ਵਿਅਕਤੀ ਦੀ ਲਾਸ਼ ਸਡ਼ਕ ਦੇ ਕਿਨਾਰੇ ਪਈ ਹੋਈ ਸੀ, ਜਿਸ ਦੇ ਉੱਪਰ ਦਰੱਖਤ ਦੇ ਪੱਤੇ ਪਏ ਹੋਏ ਸਨ। ਜਿਥੇ ਵਿਅਕਤੀ ਦੀ ਲਾਸ਼ ਮਿਲੀ ਉਸ ਦੇ ਨਜ਼ਦੀਕ ਹੀ ਆਈ ਟਵੰਟੀ ਕਾਰ  ਖਡ਼੍ਹੀ ਪਾਈ ਗਈ। ਥਾਣਾ ਮੱਖੂ ਦੇ ਅਧਿਕਾਰੀਆਂ ਵੱਲੋਂ ਜਾਂਚ ਕਰਨ ’ਤੇ  ਉਸ ਵਿਅਕਤੀ ਦੀ ਪਛਾਣ ਰਜਿੰਦਰ ਕੁਮਾਰ ਪੁੱਤਰ ਨਰੈਣ ਦਾਸ ਵਾਸੀ ਅਗਰਵਾਲ ਵਾਲੀ ਗਲੀ ਵਜੋਂ ਜ਼ੀਰਾ ਹੋਈ। ਥਾਣਾ ਮੱਖੂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।


Related News