ਸੂਏ ''ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

Saturday, Nov 25, 2017 - 02:49 AM (IST)

ਸੂਏ ''ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

ਸਰਦੂਲਗੜ੍ਹ(ਚੋਪੜਾ)-ਪੁਲਸ ਥਾਣਾ ਜੋੜਕੀਆਂ ਨੇ ਪਿੰਡ ਟਾਂਡੀਆਂ ਦੇ ਸੂਏ 'ਚੋਂ ਇਕ ਅਣਪਛਾਤੇ ਅੱਧਖੜ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਹੈ, ਜਿਸ ਨੂੰ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਰੱਖਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਫਤੀਸ਼ੀ ਅਫਸਰ ਅਜੈਬ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਵਾਸੀ ਪਿੰਡ ਨੰਗਲਾ ਨੇ ਸੂਚਨਾ ਦਿੰਦੇ ਹੋਏ ਦੱਸਿਆ ਕਿ ਉਸ ਦੇ ਖੇਤ ਕੋਲ ਟਾਂਡੀਆ ਸੂਏ 'ਚੋਂ ਨਿਕਲਦੇ ਖਾਲ ਵਿਚ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਫਸੀ ਹੋਈ ਹੈ, ਜਿਸ ਦੀ ਉਮਰ ਤਕਰੀਬਨ 50 ਸਾਲ, ਰੰਗ ਗੋਰਾ ਅਤੇ ਪੈਰਾਂ ਵਿਚ ਕਾਲੇ ਰੰਗ ਦੇ ਕੱਪੜੇ ਦੇ ਬੂਟ ਪਾਏ ਹੋਏ ਹਨ।


Related News