ਅਣਪਛਾਤੇ ਬਜ਼ੁਰਗ ਦੀ ਲਾਸ਼ ਮਿਲੀ

09/15/2017 6:18:29 AM

ਸੁਨਾਮ(ਬਾਂਸਲ)-ਸਥਾਨਕ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਦੇ ਬੈਂਚ ਤੋਂ ਇਕ ਅਣਪਛਾਤੇ ਬਜ਼ੁਰਗ ਵਿਅਕਤੀ ਦੀ ਲਾਸ਼ ਮਿਲੀ ਹੈ। ਜੀ. ਆਰ. ਪੀ. ਇੰਚਾਰਜ ਜਗਵਿੰਦਰ ਸਿੰਘ ਨੇ ਦੱਸਿਆ ਕਿ 64 ਸਾਲ ਦੇ ਕਰੀਬ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਉਨ੍ਹਾਂ ਨੂੰ ਰੇਲਵੇ ਪਲੇਟਫਾਰਮ 'ਤੇ ਮਿਲੀ ਹੈ ਅਤੇ ਉਸਦੇ ਕੋਲੋਂ ਕੁਝ ਵੀ ਨਹੀਂ ਮਿਲਿਆ, ਜਿਸ ਨਾਲ ਲਾਸ਼ ਦੀ ਸ਼ਨਾਖਤ ਹੋ ਸਕੇ। ਲਾਸ਼ ਨੂੰ 72 ਘੰਟੇ ਲਈ ਮੋਰਚਰੀ 'ਚ ਰੱਖਿਆ ਜਾਵੇਗਾ ਤਾਂ ਜੋ ਇਸਦੀ ਪਛਾਣ ਹੋ ਸਕੇ ਅਤੇ ਉਸਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। 


Related News