ਰਾਤ ਨੂੰ ਸੁੱਤੇ ਪਰਿਵਾਰ ''ਤੇ ਅਸਮਾਨੋਂ ਵਰ੍ਹਿਆ ਕਹਿਰ, 3 ਦੀ ਮੌਤ

Thursday, Jan 16, 2020 - 12:43 AM (IST)

ਰਾਤ ਨੂੰ ਸੁੱਤੇ ਪਰਿਵਾਰ ''ਤੇ ਅਸਮਾਨੋਂ ਵਰ੍ਹਿਆ ਕਹਿਰ, 3 ਦੀ ਮੌਤ

ਤਰਸਿੱਕਾ, (ਤਰਸੇਮ)- ਅੱਜ ਬਲਾਕ ਤਰਸਿੱਕਾ ਦੇ ਪਿੰਡ ਡੇਹਰੀਵਾਲ 'ਚ ਇਕ ਘਰ ਦੀ ਛੱਤ ਡਿੱਗਣ ਨਾਲ 3 ਮੈਂਬਰਾਂ ਦੀ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਪਿੰਡ ਡੇਹਰੀਵਾਲ ਦੇ ਜਸਵੰਤ ਸਿੰਘ ਪੁੱਤਰ ਸੂਰਤਾ ਸਿੰਘ ਦਾ ਪਰਿਵਾਰ ਆਪਣੇ ਰਿਸ਼ਤੇਦਾਰ ਦੇ ਘਰ ਲੋਹੜੀ ਮਨਾਉਣ ਗਿਆ ਹੋਇਆ ਸੀ ਅਤੇ ਘਰ 'ਚ ਜਸਵੰਤ ਸਿੰਘ ਤੋਂ ਇਲਾਵਾ ਉਸ ਦੀ ਪਤਨੀ ਹਰਜੀਤ ਕੌਰ ਤੇ 4 ਸਾਲ ਦੀ ਪੋਤਰੀ ਸੀ। ਰਾਤ ਨੂੰ ਕਮਰੇ 'ਚ ਸੁੱਤੇ ਪਏ ਪਰਿਵਾਰ 'ਤੇ ਕੁਦਰਤ ਦਾ ਕਹਿਰ ਵਾਪਰ ਗਿਆ ਅਤੇ ਮਕਾਨ ਦੀ ਛੱਤ ਉਨ੍ਹਾਂ ਦੇ 'ਤੇ ਡਿੱਗ ਜਾਣ ਨਾਲ ਸੁੱਤੇ ਪਏ ਜਸਵੰਤ ਸਿੰਘ (50), ਉਸ ਦੀ ਪਤਨੀ ਹਰਜੀਤ ਕੌਰ (45) ਤੇ ਪੋਤਰੀ ਰਮਨਦੀਪ ਕੌਰ (4) ਦੀ ਦੁੱਖਦਾਈ ਮੌਤ ਹੋ ਗਈ। ਘਟਨਾ ਦਾ ਅੱਜ ਸਵੇਰੇ ਉਸ ਵੇਲੇ ਪਤਾ ਲੱਗਾ ਜਦੋਂ ਪਿੰਡ ਤਰਸਿੱਕਾ ਤੋਂ ਇਕ ਵਿਅਕਤੀ ਉਨ੍ਹਾਂ ਦੇ ਘਰ ਆਇਆ ਅਤੇ ਦਰਵਾਜ਼ਾ ਨਾ ਖੁੱਲ੍ਹਣ 'ਤੇ ਜਦੋਂ ਨੇੜਲੇ ਘਰ ਦੀ ਛੱਤ 'ਤੇ ਚੜ੍ਹ ਕੇ ਦੇਖਿਆ ਤਾਂ ਮਕਾਨ ਦੀ ਛੱਤ ਡਿੱਗੀ ਹੋਈ ਸੀ ਅਤੇ ਕਮਰੇ 'ਚ ਸੁੱਤੇ 3 ਮੈਂਬਰਾਂ ਦੀ ਮੌਤ ਹੋ ਚੁੱਕੀ ਸੀ। ਪਰਿਵਾਰ ਵਾਲਿਆਂ ਨੇ ਮੌਕੇ 'ਤੇ ਪਹੁੰਚੀ ਪੁਲਸ ਨੂੰ ਕੋਈ ਕਾਰਵਾਈ ਨਾ ਕਰਵਾਉਂਦਿਆਂ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ।


author

Bharat Thapa

Content Editor

Related News