ਦੀਵਾਲੀ 'ਤੇ ਫਿਰੋਜ਼ਪੁਰ ਦੇ ਡੀ.ਸੀ.ਦਾ ਨਵਾਂ ਐਲਾਨ, ਵੇਖ ਕੇ ਖਿੜ ਜਾਵੇਗੀ ਰੂਹ

10/26/2019 9:59:31 AM

ਜਲੰਧਰ/ਫਿਰੋਜ਼ਪੁਰ (ਧਵਨ, ਕੁਮਾਰ, ਮਨਦੀਪ, ਸੋਢੀ)—ਪੰਜਾਬ ਦੇ ਇਕ ਡਿਪਟੀ ਕਮਿਸ਼ਨਰ ਨੇ ਸਮਾਜ ਨੂੰ ਇਕ ਸੰਦੇਸ਼ ਦਿੰਦੇ ਹੋਏ ਤਿਉਹਾਰੀ ਮੌਸਮ 'ਚ ਆਪਣੇ ਦਫਤਰ ਅਤੇ ਘਰ ਦੇ ਬਾਹਰ ਜਨਤਾ ਦੇ ਨਾਂ ਨੋਟਿਸ ਲਗਾ ਕੇ ਕਿਹਾ ਹੈ ਕਿ ਦੀਵਾਲੀ ਮੌਕੇ ਕੋਈ ਵੀ ਉਨ੍ਹਾਂ ਨੂੰ ਗਿਫਟ ਨਾ ਦੇਣ ਆਏ। ਉਨ੍ਹਾਂ ਕਿਹਾ ਕਿ ਸਾਨੂੰ ਕੇਵਲ ਤੁਹਾਡਾ ਆਸ਼ੀਰਵਾਦ ਅਤੇ ਸ਼ੁੱਭਕਾਮਨਾਵਾਂ ਹੀ ਚਾਹੀਦੀਆਂ ਹਨ। ਉਨ੍ਹਾਂ ਅਧਿਕਾਰੀਆਂ ਨੂੰ ਵੀ ਕਿਹਾ ਹੈ ਕਿ ਉਹ ਇਨ੍ਹਾਂ ਆਦੇਸ਼ਾਂ ਦੀ ਪਾਲਣਾ ਕਰਨ ਅਤੇ ਲੋਕਾਂ ਨਾਲ ਤਿਉਹਾਰੀ ਮੌਸਮ 'ਚ ਚੰਗੀ ਤਰ੍ਹਾਂ ਘੁਲਣ-ਮਿਲਣ।

ਉਨ੍ਹਾਂ ਨੇ ਇਨ੍ਹਾਂ ਨੋਟਿਸਾਂ ਨੂੰ ਆਪਣੇ ਘਰ ਦੇ ਬਾਹਰ ਵਾਲੇ ਗੇਟ 'ਤੇ ਵੀ ਚਿਪਕਾ ਦਿੱਤਾ ਹੈ ਜਿਸ ਵਿਚ ਉਨ੍ਹਾਂ ਨੇ ਇਕ ਤਾਂ ਲੋਕਾਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਦੂਜਾ ਉਨ੍ਹਾਂ ਨੂੰ ਤੋਹਫਾ ਨਾ ਲੈ ਕੇ ਆਉਣ ਦੀ ਬੇਨਤੀ ਕੀਤੀ। ਜ਼ਿਕਰਯੋਗ ਹੈ ਕਿ ਜਿਥੇ ਭਾਰਤ ਸਰਕਾਰ ਨੇ ਕਰਮਚਾਰੀਆਂ ਲਈ ਗਿਫਟ ਨੂੰ ਲੈ ਕੇ ਨੀਤੀ ਨੂੰ ਨਰਮ ਬਣਾਇਆ ਹੈ ਅਤੇ ਅਧਿਕਾਰੀਆਂ ਦੀ ਗਿਫਟ ਲੈਣ ਦੀ ਹੱਦ ਨੂੰ ਵਧਾਇਆ ਹੈ, ਉਥੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਪਾਰਦਰਸ਼ਿਤਾ ਅਤੇ ਈਮਾਨਦਾਰੀ ਨੂੰ ਸਰਕਾਰੀ ਦਫਤਰਾਂ 'ਚ ਉਤਸ਼ਾਹਿਤ ਕਰਨ ਲਈ ਇਕ ਕਦਮ ਉਠਾਇਆ ਹੈ।

PunjabKesari

ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਪਿਛਲੇ ਸਮੇ 'ਚ ਕੁਝ ਅਜਿਹੇ ਹੀ ਹੋਰ ਕੰਮ ਕੀਤੇ ਸਨ, ਜਿਸ ਦੀ ਗੂੰਜ ਪੂਰੇ ਸੂਬੇ 'ਚ ਪਈ ਸੀ। ਪਿਛਲੇ ਸਮੇਂ 'ਚ ਉਨ੍ਹਾਂ ਨੇ ਇਕ 12ਵੀਂ ਕਲਾਸ ਦੀ ਵਿਦਿਆਰਥਣ ਜੋ ਕਿ ਇਕ ਰੋਗ ਨਾਲ ਪੀੜਤ ਸੀ, ਨੂੰ ਇਕ ਦਿਨ ਲਈ ਫਿਰੋਜ਼ਪੁਰ ਦੀ ਡਿਪਟੀ ਕਮਿਸ਼ਨਰ ਦੀ ਕੁਰਸੀ 'ਤੇ ਬਿਠਾਇਆ ਸੀ। ਇਸ ਦੇ ਨਾਲ ਹੀ ਪਿਛਲੇ ਦਿਨੀਂ ਨੇਤਰਹੀਣਾਂ ਦੇ ਨਾਲ ਮਿਊਜ਼ੀਕਲ ਈਵਨਿੰਗ ਦਾ ਆਯੋਜਨ ਵੀ ਕੀਤਾ ਸੀ। ਹਥਿਆਰ ਲਾਇਸੰਸਾਂ ਲਈ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਦਿਖਾਏ ਗਏ ਮਾਰਗ 'ਤੇ ਲੋਕਾਂ ਨੂੰ ਚੱਲਣ ਦੀ ਪ੍ਰੇਰਣਾ ਦਿੰਦਿਆਂ 10-10 ਪੌਦੇ ਲਗਾਉਣ ਲਈ ਲਈ ਕਿਹਾ ਸੀ।
ਚੰਦਰ ਗੈਂਦ ਨੇ ਕਿਹਾ ਅਸੀਂ ਜੋ ਵੀ ਦਫਤਰ 'ਚ ਆਪਣੀ ਡਿਊਟੀ ਨਿਭਾਉਂਦੇ ਹਾਂ ਉਸ ਨਾਲ ਈਮਾਨਦਾਰੀ ਅਤੇ ਪਾਰਦਰਸ਼ਿਤਾ ਦਾ ਸੁਨੇਹਾ ਲੋਕਾਂ ਤਕ ਜਾਣਾ ਚਾਹੀਦਾ ਹੈ। ਇਹੀ ਇਕ ਚੰਗੇ ਲੋਕਤੰਤਰਿਕ ਦੇਸ਼ ਦੀ ਨਿਸ਼ਾਨੀ ਹੈ।


Shyna

Content Editor

Related News