DC ਤੇ SDM ਦਫਤਰ ਸਣੇ ਤਹਿਸੀਲ ਦੇ 16 ਕਰਮਚਾਰੀਆਂ ਦਾ ਤਬਾਦਲਾ

07/07/2019 12:21:59 AM

ਜਲੰਧਰ,(ਪੁਨੀਤ): ਡੀ. ਸੀ., ਐੱਸ. ਡੀ. ਐੱਮ. ਤੇ ਤਹਿਸੀਲ ਦੇ 16 ਕਰਮਚਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ, ਜਿਨ੍ਹਾਂ 'ਚ ਸੀਨੀਅਰ ਸਹਾਇਕ, ਜੂਨੀਅਰ ਸਹਾਇਕ, ਕਲਰਕ ਆਦਿ ਸ਼ਾਮਲ ਹਨ। ਇਸੇ ਤਰ੍ਹਾਂ 2 ਕਾਨੂੰਨਗੋ ਅਤੇ 11 ਪਟਵਾਰੀ ਵੀ ਬਦਲੇ ਗਏ ਹਨ। ਲੰਬੇ ਸਮੇਂ ਬਾਅਦ ਇਹ ਵੱਡਾ ਫੇਰਬਦਲ ਹੋਇਆ ਹੈ । ਡੀ. ਸੀ. ਵਲੋਂ ਲਗਭਗ ਇਕ ਮਹੀਨੇ ਦੀ ਟ੍ਰੇਨਿੰਗ 'ਤੇ ਜਾਣ ਤੋਂ ਪਹਿਲਾਂ ਇਹ ਹੁਕਮ ਜਾਰੀ ਕੀਤੇ ਗਏ ਹਨ।

ਹੁਕਮਾਂ ਮੁਤਾਬਕ ਐੱਮ. ਏ. ਸ਼ਾਖਾ ਦੇ ਸੀਨੀਅਰ ਸਹਾਇਕ ਮਹੇਸ਼ ਕੁਮਾਰ ਨੂੰ ਨਜਾਰਤ ਸ਼ਾਖਾ ਜਦੋਂ ਕਿ ਨਜਾਰਤ ਸ਼ਾਖਾ ਦੇ ਸੀਨੀਅਰ ਸਹਾਇਕ ਹਰਚਰਨਪ੍ਰੀਤ ਸਿੰਘ ਭਾਟੀਆ ਨੂੰ ਨਕਲ ਸ਼ਾਖਾ ਵਿਚ ਲਗਾਇਆ ਗਿਆ ਹੈ। ਨਕਲ ਸ਼ਾਖਾ ਦੇ ਅਸ਼ੋਕ ਕੁਮਾਰ ਨੂੰ ਐੱਮ. ਏ. ਸ਼ਾਖਾ ਲਗਾਇਆ ਗਿਆ ਹੈ, ਜਦੋਂਕਿ ਐੱਸ. ਡੀ. ਐੱਮ. ਸ਼ਾਹਕੋਟ ਦੇ ਬਲਵੰਤ ਸਿੰਘ ਨੂੰ ਪੀ. ਜੀ. ਆਈ. ਸ਼ਾਖਾ ਭੇਜਿਆ ਗਿਆ ਹੈ। ਨਕੋਦਰ ਦੇ ਰਜਿੰਦਰਾ ਕਲਰਕ ਵਰਿੰਦਰ ਕੁਮਾਰ ਨੂੰ ਐੱਸ. ਡੀ. ਐੱਮ. ਫਿਲੌਰ ਦੇ ਦਫਤਰ ਭੇਜਿਆ ਗਿਆ ਹੈ। ਤਹਿਸੀਲਦਾਰ ਦਫਤਰ ਫਿਲੌਰ ਦੇ ਇੰਦਰਜੀਤ ਸਿੰਘ ਨੂੰ ਐੱਸ . ਡੀ.ਐੱਮ. ਜਲੰਧਰ-1 ਅਤੇ ਐੱਸ. ਡੀ. ਐੱਮ.-1 ਦੇ ਜੂਨੀਅਰ ਸਹਾਇਕ ਜਤਿੰਦਰ ਸਿੰਘ ਨੂੰ ਨਕੋਦਰ ਤਹਿਸੀਲ ਵਿਚ ਰਜਿੰਦਰਾ ਕਲਰਕ ਲਗਾਇਆ ਗਿਆ ਹੈ।

ਜੂਨੀਅਰ ਸਹਾਇਕ ਰਾਜ ਕੁਮਾਰ ਨੂੰ ਗੋਰਾਇਆ ਤਹਿਸੀਲ ਤੋਂ ਸ਼ਾਹਕੋਟ ਤਹਿਸੀਲ ਜਦੋਂਕਿ ਸ਼ਾਹਕੋਟ ਤਹਿਸੀਲ ਦੇ ਰਜਿਸਟਰੀ ਕਲਰਕ ਪਰਮਿੰਦਰ ਸਿੰਘ ਤਹਿਸੀਲਦਾਰ-1 ਦਫਤਰ ਭੇਜਿਆ ਗਿਆ ਹੈ। ਤਹਿਸੀਲਦਾਰ-1 ਦੇ ਜੂਨੀਅਰ ਸਹਾਇਕ ਉਮੰਗ ਸ਼ਰਮਾ ਨੂੰ ਸਬ-ਤਹਿਸੀਲ ਗੋਰਾਇਆ, ਜਦੋਂਕਿ ਨਕੋਦਰ ਤਹਿਸੀਲ ਦੇ ਪ੍ਰਸ਼ਾਂਤ ਜੋਸ਼ੀ ਨੂੰ ਨਕੋਦਰ ਤਹਿਸੀਲਦਾਰ ਦਫਤਰ ਤੋਂ ਫਿਲੌਰ ਤਹਿਸੀਲ ਭੇਜਿਆ ਗਿਆ ਹੈ। ਐੱਸ. ਡੀ. ਐੱਮ. ਫਿਲੌਰ ਦਫਤਰ ਦੇ ਹਰਵਿੰਦਰ ਸਿੰਘ ਨੂੰ ਤਹਿਸੀਲ ਫਿਲੌਰ, ਜਦੋਂਕਿ ਐੱਸ. ਡੀ. ਐੱਮ.-2 ਜਲੰਧਰ ਦੇ ਹਨੀ ਬਾਂਸਲ ਨੂੰ ਐੈੱਮ. ਏ. ਸ਼ਾਖਾ ਵਿਚ ਬਦਲਿਆ ਗਿਆ ਹੈ। ਸ਼ਾਹਕੋਟ ਐੱਸ. ਡੀ. ਐੱਮ. ਦਫਤਰ ਦੇ ਜੂਨੀਅਰ ਸਹਾਇਕ ਦਲਜੀਤ ਸਿੰਘ ਨੂੰ ਨਕੋਦਰ ਵਿਚ ਐੱਸ.ਡੀ. ਐੱਮ. ਦਫਤਰ ਜਦੋਂਕਿ ਨਕੋਦਰ ਤੋਂ ਸੁਖਵਿੰਦਰ ਕੌਰ ਨੂੰ ਸ਼ਾਹਕੋਟ ਭੇਜਿਆ ਗਿਆ ਹੈ। ਸੇਵਾਦਾਰ ਕੁਲਵਿੰਦਰ ਰਾਮ ਨੂੰ ਤਹਿਸੀਲਦਾਰ-1 ਤੋਂ ਸਬ-ਰਜਿਸਟਰਾਰ-1 ਦੀ ਥਾਂ 'ਤੇ ਲਾਇਆ ਗਿਆ ਹੈ।

ਇਨ੍ਹਾਂ ਪਟਵਾਰੀਆਂ ਅਤੇ ਕਾਨੂੰਨਗੋ ਦਾ ਹੋਇਆ ਤਬਾਦਲਾ
ਕੁਲ 11 ਪਟਵਾਰੀ ਅਤੇ 2 ਕਾਨੂੰਨਗੋ ਬਦਲੇ ਗਏ ਹਨ। ਜਲੰਧਰ-2 ਦੇ ਕਾਨੂੰਨਗੋ ਗੁਰਦੇਵ ਸਿੰਘ ਅਤੇ ਜਲੰਧਰ-1 ਦੇ ਕਾਨੂੰਨਗੋ ਅਨਿਲ ਕੁਮਾਰ ਨੂੰ ਇਕ-ਦੂਜੇ ਦੀ ਥਾਂ 'ਤੇ ਲਾਇਆ ਗਿਆ ਹੈ। ਇਸੇ ਤਰ੍ਹਾਂ ਅੱਟਾ ਦੇ ਪਟਵਾਰੀ ਵਿਸ਼ਾਲ ਕੁਮਾਰ ਨੂੰ ਗੋਰਾਇਆ, ਗੋਰਾਇਆ ਤੋਂ ਸਤਵਿੰਦਰਪਾਲ ਨੂੰ ਅੱਟਾ ਭੇਜਿਆ ਗਿਆ ਹੈ। ਬਾਂਸੀਆਂ ਦੀ ਪਟਵਾਰੀ ਸੋਨੀਆ ਨੂੰ ਇੰਦਣਾ ਕਲਾਸਕੇ, ਨਰੇਸ਼ ਕੁਮਾਰ ਨੂੰ ਸ਼ੇਖੇ ਪਿੰਡ ਤੋਂ ਸੰਗਲ ਸੋਹਲ ਜਦੋਂਕਿ ਅਸ਼ੋਕ ਕੁਮਾਰ ਨੂੰ ਸੰਗਲ ਸੋਹਲ ਤੋਂ ਬਸਤੀ ਗੁਜ਼ਾਂ ਭੇਜਿਆ ਗਿਆ ਹੈ। ਰਾਜਿੰਦਰ ਸ਼ਰਮਾ ਨੂੰ ਕਲਿਆਣਪੁਰ ਤੋਂ ਜਲੰਧਰ-4, ਜਦੋਂਕਿ ਜਲੰਧਰ-4 ਦੇ ਕੁਲਵਿੰਦਰਪਾਲ ਨੂੰ ਪਰਾਗਪੁਰ ਭੇਜਿਆ ਗਿਆ ਹੈ। ਰਵਿੰਦਰ ਸਿੰਘ ਠਾਕੁਰ ਨੂੰ ਪਰਾਗਪੁਰ ਤੋਂ ਕਲਿਆਣਪੁਰ ਲਗਾਇਆ ਗਿਆ ਹੈ। ਗੁਰਪ੍ਰੀਤ ਸਿੰਘ ਨੂੰ ਸ਼ੰਕਰ ਤੋਂ ਢੇਰੀਆਂ ਮੁਸ਼ਰਕਾਂ, ਰਾਜਨ ਮੰਡੀਆਂ ਨੂੰ ਉੱਗੀ-2 ਤੋਂ ਉੱਗੀ-1, ਜਦੋਂਕਿ ਪਟਵਾਰੀ ਦਲਜੀਤ ਸਿੰਘ ਨੂੰ ਤਲਵੰਡੀ ਮਾਧੋ ਤੋਂ ਕੁਲਾਰ ਲਾਇਆ ਗਿਆ ਹੈ।


Related News