ਪਿਓ ਦੀ ਹੈਵਾਨੀਅਤ, 2 ਦਿਨਾਂ ਤੋਂ ਲਾਪਤਾ ਘਰ ਪਰਤੀ ਧੀ ਨੂੰ ਤੇਜ਼ਧਾਰ ਹਥਿਆਰ ਨਾਲ ਉਤਾਰਿਆ ਮੌਤ ਦੇ ਘਾਟ

Friday, Aug 11, 2023 - 04:57 AM (IST)

ਪਿਓ ਦੀ ਹੈਵਾਨੀਅਤ, 2 ਦਿਨਾਂ ਤੋਂ ਲਾਪਤਾ ਘਰ ਪਰਤੀ ਧੀ ਨੂੰ ਤੇਜ਼ਧਾਰ ਹਥਿਆਰ ਨਾਲ ਉਤਾਰਿਆ ਮੌਤ ਦੇ ਘਾਟ

ਅੰਮ੍ਰਿਤਸਰ (ਸੰਜੀਵ) : ਅੰਮ੍ਰਿਤਸਰ ’ਚ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪਿਤਾ ਨੇ ਆਪਣੀ 16 ਸਾਲਾ ਧੀ ਦੇ ਚਰਿੱਤਰ ’ਤੇ ਸ਼ੱਕ ਕਰਦਿਆਂ ਉਸ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਇੰਨਾ ਹੀ ਨਹੀਂ, ਉਸ ਨੇ ਲਾਸ਼ ਨੂੰ ਮੋਟਰਸਾਈਕਲ ਨਾਲ ਬੰਨ੍ਹ ਕੇ ਪੂਰੇ ਪਿੰਡ ਵਿੱਚ ਘੁਮਾਇਆ। ਇਸ ਤੋਂ ਬਾਅਦ ਲਾਸ਼ ਨੂੰ ਰੇਲਵੇ ਲਾਈਨ 'ਤੇ ਸੁੱਟ ਆਇਆ, ਜਿੱਥੋਂ ਪੁਲਸ ਨੇ ਮੌਕੇ ’ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ’ਚ ਲਿਆ। ਵਾਰਦਾਤ ਤੋਂ ਬਾਅਦ ਪਿਓ ਫਰਾਰ ਚੱਲ ਰਿਹਾ ਹੈ, ਜਦੋਂ ਕਿ ਪੁਲਸ ਨੇ ਮੁਲਜ਼ਮ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਗੁੰਡਾਗਰਦੀ ਦਾ ਨੰਗਾ ਨਾਚ, ਅੱਧੀ ਦਰਜਨ ਤੋਂ ਵੱਧ ਮੋਟਰਸਾਈਕਲ ਸਾੜੇ, ਘਰਾਂ ਦਾ ਸਾਮਾਨ ਵੀ ਕੀਤਾ ਤਹਿਸ-ਨਹਿਸ

ਟਾਂਗਰਾ ਦੇ ਪਿੰਡ ਮੁੱਛਲ ’ਚ ਬੀਤੇ 2 ਦਿਨਾਂ ਤੋਂ ਲਾਪਤਾ ਨਾਬਾਲਗ ਲੜਕੀ ਅੱਜ ਹੀ ਆਪਣੇ ਘਰ ਪਰਤੀ ਸੀ, ਜਿਸ ਨੂੰ ਵੇਖ ਕੇ ਪਿਤਾ ਇੰਨਾ ਗੁੱਸੇ ’ਚ ਆ ਗਿਆ ਕਿ ਉਸ ਨੇ ਤੇਜ਼ਧਾਰ ਹਥਿਆਰ ਨਾਲ ਆਪਣੀ ਧੀ ਦਾ ਕਤਲ ਕਰ ਦਿੱਤਾ। ਪੂਰੀ ਘਟਨਾ ਸੀਸੀਟੀਵੀ ’ਚ ਕੈਦ ਹੋ ਗਈ, ਜਿਸ ਵਿੱਚ ਪਿਤਾ ਲਾਸ਼ ਨੂੰ ਮੋਟਰਸਾਈਕਲ ਨਾਲ ਬੰਨ੍ਹ ਕੇ ਪੂਰੇ ਪਿੰਡ ’ਚ ਘੁੰਮਾਉਂਦਾ ਵਿਖਾਈ ਦੇ ਰਿਹਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਭਾਸ਼ਣ ਦਿੰਦਿਆਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਵਿਗੜੀ ਸਿਹਤ, ਹਸਪਤਾਲ ਦਾਖਲ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News