ਜਲੰਧਰ ਤੋਂ ਦੁਖ਼ਦਾਈ ਖ਼ਬਰ, ਸੱਸ ਦਾ ਵਿਛੋੜਾ ਨਾ ਸਹਾਰ ਸਕੀ ਨੂੰਹ, ਮੌਤ ਦੀ ਖ਼ਬਰ ਸੁਣਦਿਆਂ ਹੀ ਤੋੜਿਆ ਦਮ
Friday, Feb 28, 2025 - 01:08 PM (IST)

ਜਲੰਧਰ (ਵਰੁਣ)–ਮਿੱਠਾਪੁਰ ਸਥਿਤ ਕੁੱਕੀ ਢਾਬ ਰੋਡ ’ਤੇ ਇਕ ਹੀ ਘਰ ਵਿਚ 2 ਮੌਤਾਂ ਹੋ ਗਈਆਂ। ਸਭ ਤੋਂ ਪਹਿਲਾਂ ਬਜ਼ੁਰਗ ਔਰਤ ਦੀ ਹਸਪਤਾਲ ਵਿਚ ਮੌਤ ਹੋਈ, ਜਿਸ ਦੀ ਲਾਸ਼ ਅਜੇ ਘਰ ਆਈ ਹੀ ਸੀ ਕਿ ਬਜ਼ੁਰਗ ਔਰਤ ਦੀ ਨੂੰਹ ਬੇਹੋਸ਼ ਹੋ ਗਈ ਅਤੇ ਉਸ ਨੇ ਵੀ ਹਸਪਤਾਲ ਵਿਚ ਜਾ ਕੇ ਦਮ ਤੋੜ ਦਿੱਤਾ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਮਾਹੌਲ ਕਾਫ਼ੀ ਗਮਗੀਨ ਸੀ।
ਇਹ ਵੀ ਪੜ੍ਹੋ : ਡੇਰਾ ਬਿਆਸ ਦੀ ਸੰਗਤ ਲਈ ਅਹਿਮ ਖ਼ਬਰ, ਬਦਲਿਆ ਸਤਿਸੰਗ ਦਾ ਸਮਾਂ, ਜਾਣੋ ਕੀ ਹੈ ਨਵੀਂ Timing
ਜਾਣਕਾਰੀ ਅਨੁਸਾਰ ਬਜ਼ੁਰਗ ਔਰਤ ਨਿਰਮਲਾ ਟੰਡਨ ਕੁਝ ਸਮੇਂ ਤੋਂ ਹਸਪਤਾਲ ਵਿਚ ਦਾਖਲ ਸੀ, ਜਿਸ ਦੀ ਵੀਰਵਾਰ ਨੂੰ ਮੌਤ ਹੋ ਗਈ। ਜਿਵੇਂ ਹੀ ਉਸ ਦੀ ਲਾਸ਼ ਉਸ ਦੇ ਕੁੱਕੀ ਢਾਬ ਰੋਡ ਸਥਿਤ ਘਰ ਲਿਆਂਦੀ ਗਈ ਤਾਂ ਕਾਫ਼ੀ ਰਿਸ਼ਤੇਦਾਰ ਅਤੇ ਆਲੇ-ਦੁਆਲੇ ਦੇ ਲੋਕ ਮੌਜੂਦ ਸਨ। ਆਪਣੀ ਸੱਸ ਦੀ ਲਾਸ਼ ਵੇਖ ਕੇ ਨੂੰਹ ਆਰਤੀ ਟੰਡਨ ਬੇਹੋਸ਼ ਹੋ ਕੇ ਡਿੱਗ ਗਈ। ਰਿਸ਼ਤੇਦਾਰ ਉਸ ਨੂੰ ਤੁਰੰਤ ਨਜ਼ਦੀਕੀ ਨਿੱਜੀ ਹਸਪਤਾਲ ਲੈ ਗਏ ਪਰ ਕੁਝ ਸਮੇਂ ਬਾਅਦ ਡਾਕਟਰਾਂ ਨੇ ਉਸ ਨੂੰ ਵੀ ਮ੍ਰਿਤਕ ਐਲਾਨ ਦਿੱਤਾ। ਦੋਵਾਂ ਦਾ ਇਕ ਹੀ ਸਮੇਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸੱਸ ਅਤੇ ਨੂੰਹ ਦਾ ਇਕੱਠਾ ਹੁੰਦਾ ਅੰਤਿਮ ਸੰਸਕਾਰ ਵੇਖ ਕੇ ਉਥੇ ਮੌਜੂਦ ਹਰ ਅੱਖ ਨਮ ਸੀ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ASI ਨੇ ਕਰਵਾਈ ਬੱਲੇ-ਬੱਲੇ, 'ਵਰਲਡ ਬੁੱਕ ਆਫ਼ ਰਿਕਾਰਡਜ਼'’ਚ ਦਰਜ ਹੋਇਆ ਨਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e