ਪ੍ਰੇਮ ਸਬੰਧਾਂ ਦਾ ਪਤਾ ਲੱਗਣ ''ਤੇ ਕਲਯੁਗੀ ਮਾਂ ਨੇ ਆਸ਼ਕ ਹੱਥੋਂ ਮਰਵਾ''ਤੀ ਆਪਣੀ ਜਵਾਨ ਧੀ, ਦੋਵੇਂ ਗ੍ਰਿਫ਼ਤਾਰ
Tuesday, Dec 10, 2024 - 06:12 AM (IST)
![ਪ੍ਰੇਮ ਸਬੰਧਾਂ ਦਾ ਪਤਾ ਲੱਗਣ ''ਤੇ ਕਲਯੁਗੀ ਮਾਂ ਨੇ ਆਸ਼ਕ ਹੱਥੋਂ ਮਰਵਾ''ਤੀ ਆਪਣੀ ਜਵਾਨ ਧੀ, ਦੋਵੇਂ ਗ੍ਰਿਫ਼ਤਾਰ](https://static.jagbani.com/multimedia/2024_11image_16_50_576966279lovers.jpg)
ਨਾਭਾ (ਖੁਰਾਣਾ)- ਬੀਤੇ ਦਿਨੀਂ ਨਾਭਾ ਦੀ ਵਿਕਾਸ ਕਾਲੋਨੀ ’ਚ ਉਸ ਸਮੇਂ ਦਹਿਸ਼ਤ ਫੈਲ ਗਈ ਸੀ, ਜਦੋਂ 5 ਦਸੰਬਰ ਦੀ ਰਾਤ ਨੂੰ ਅਨੂੰ ਨਾਂ ਦੀ 25 ਸਾਲਾ ਲੜਕੀ ਦਾ ਘਰ ’ਚ ਹੀ ਕਤਲ ਕਰ ਦਿੱਤਾ ਗਿਆ। ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ’ਚ ਲੈਣ ਲਈ ਘਰ ਦਾ ਗੇਟ ਤੋੜਿਆ ਗਿਆ। ਪੁਲਸ ਲਈ ਵੀ ਇਹ ਕਤਲ ਪਹੇਲੀ ਸੀ ਕਿਉਂਕਿ ਕਤਲ ਦੀ ਗੁੱਥੀ ਸੁਲਝਾਉਣ ਲਈ ਪੁਲਸ ਦਾ ਵੀ ਪੂਰਾ ਜ਼ੋਰ ਲੱਗ ਗਿਆ ਹੈ।
ਜਾਣਕਾਰੀ ਅਨੁਸਾਰ ਇਹ ਕਤਲ ਅਨੂੰ ਦੀ ਮਾਤਾ ਅਰੁਣਾ ਦੇਵੀ ਨੇ ਇਸ ਲਈ ਕਰਵਾਇਆ ਸੀ ਕਿਉਂਕਿ ਉਸ ਦੀ ਲੜਕੀ ਨੂੰ ਆਪਣੀ ਮਾਤਾ ਦੇ ਪ੍ਰੇਮ ਸਬੰਧਾਂ ਦਾ ਪਤਾ ਲੱਗ ਗਿਆ ਸੀ। ਉਹ ਰੋਕਦੀ ਸੀ ਤਾਂ ਅਕਸਰ ਘਰ ’ਚ ਲੜਾਈ ਰਹਿੰਦੀ ਸੀ। ਕਲਯੁਗੀ ਮਾਂ ਨੇ ਆਪਣੀ ਲੜਕੀ ਨੂੰ ਮਰਵਾਉਣ ਲਈ ਆਪਣੇ ਆਸ਼ਿਕ ਸਤਨਾਮ ਨਾਲ ਪਲਾਨਿੰਗ ਬਣਾਈ। ਮੌਕਾ ਵੇਖਦਿਆਂ ਹੀ ਸਤਨਾਮ ਘਰ ’ਚ ਦਾਖਲ ਹੋ ਗਿਆ, ਜਦੋਂ ਅਨੂੰ ਘਰ ’ਚ ਇਕੱਲੀ ਸੀ। ਉਸ ਨੇ ਪਹਿਲਾਂ ਅਨੂੰ ਦੀਆਂ ਅੱਖਾਂ ’ਚ ਮਿਰਚਾਂ ਪਾਈਆਂ ਅਤੇ ਫਿਰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ- ਰੂਸ-ਯੂਕ੍ਰੇਨ ਦੀ ਜੰਗ ਦੌਰਾਨ 'ਮੌਤ ਦੇ ਮੂੰਹ' ਚੋਂ ਨਿਕਲ ਆਇਆ ਨੌਜਵਾਨ, ਬਿਆਨ-ਏ-ਹਾਲ ਸੁਣ ਕੰਬ ਜਾਵੇਗੀ ਰੂਹ
ਅਨੂੰ ਦੀ ਮਾਤਾ ਘਰੋਂ ਇਕ ਦਿਨ ਪਹਿਲਾਂ ਹੀ ਆਪਣੀ ਲੜਕੀ ਕੋਲ ਚਲੀ ਗਈ ਸੀ, ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ ਕਿ ਕਾਤਲ ਉਸ ਨੇ ਕਰਵਾਇਆ ਹੈ। ਪੁਲਸ ਨੇ ਇਸ ਗੁੱਥੀ ਨੂੰ ਸੁਲਝਾਉਣ ਲਈ ਮਾਂ ਅਰੁਣਾ ਅਤੇ ਉਸ ਦੇ ਆਸ਼ਿਕ ਸਤਨਾਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਨਾਭਾ ਕੋਤਵਾਲੀ ਦੇ ਐੱਸ.ਐੱਚ.ਓ. ਜਸਵਿੰਦਰ ਸਿੰਘ ਖੋਖਰ ਨੇ ਕਿਹਾ ਕਿ ਇਹ ਵਾਰਦਾਤ 5 ਦਸੰਬਰ ਦੇਰ ਰਾਤ ਦੀ ਹੈ, ਜਦੋਂ ਸਤਨਾਮ ਸਿੰਘ ਨੇ ਅਨੂੰ ਦੀਆਂ ਅੱਖਾਂ ’ਚ ਮਿਰਚਾਂ ਪਾ ਕੇ ਉਸ ਦਾ ਕਤਲ ਕਰ ਦਿੱਤਾ ਸੀ। ਅਨੂ ਦੀ ਮਾਤਾ ਅਰੁਣਾ ਦੇਵੀ ਅਤੇ ਸਤਨਾਮ ਦੇ ਪਿਛਲੇ 8 ਮਹੀਨਿਆਂ ਤੋਂ ਪ੍ਰੇਮ ਸਬੰਧ ਸਨ। ਐੱਸ.ਐੱਚ.ਓ. ਨੇ ਦੱਸਿਆ ਕਿ ਕੇਸ ਦਰਜ ਕਰ ਕੇ ਦੋਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਹੈ।
ਇਹ ਵੀ ਪੜ੍ਹੋ- ਸ਼ਰਾਬ ਪੀਂਦਿਆਂ ਹੋਈ ਬਹਿਸ ਮਗਰੋਂ ਮਾਰ'ਤਾ ਬੰਦਾ, ਫ਼ਿਰ ਲਾਸ਼ ਨਾਲ ਵੀ ਕੀਤੀ ਅਜਿਹੀ ਕਰਤੂਤ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e