ਇਨਸਾਨੀਅਤ ਇਕ ਵਾਰ ਫ਼ਿਰ ਹੋਈ ਸ਼ਰਮਸਾਰ : ਬੇਰਹਿਮ ਧੀ ਨੇ ਥਾਪੀਆਂ ਮਾਰ-ਮਾਰ ਕਰ'ਤਾ ਬਜ਼ੁਰਗ ਮਾਂ ਦਾ ਕਤਲ

Wednesday, Mar 06, 2024 - 10:58 PM (IST)

ਇਨਸਾਨੀਅਤ ਇਕ ਵਾਰ ਫ਼ਿਰ ਹੋਈ ਸ਼ਰਮਸਾਰ : ਬੇਰਹਿਮ ਧੀ ਨੇ ਥਾਪੀਆਂ ਮਾਰ-ਮਾਰ ਕਰ'ਤਾ ਬਜ਼ੁਰਗ ਮਾਂ ਦਾ ਕਤਲ

ਭਵਾਨੀਗੜ੍ਹ (ਵਿਕਾਸ ਮਿੱਤਲ) - ਪੰਜਾਬ ਦੇ ਸੰਗਰੂਰ ਜ਼ਿਲ੍ਹੇ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਧੀ ਵੱਲੋਂ ਆਪਣੀ ਹੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਦਾ ਇਹ ਮਾਮਲਾ ਸੰਗਰੂਰ ਦੇ ਭਵਾਨੀਗੜ੍ਹ ਦਾ ਹੈ, ਜਿੱਥੇ ਇਕ ਧੀ ਨੇ ਆਪਣੀ ਬਜ਼ੁਰਗ ਮਾਂ ਦਾ ਕੱਪੜੇ ਧੋਣ ਵਾਲੀ ਥਾਪੀ ਨਾਲ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਹੈ। 

ਇਹ ਵੀ ਪੜ੍ਹੋ- ਪੰਜਾਬ 'ਚ ਹੋਈ ਵੱਡੀ ਵਾਰਦਾਤ, ਭੈਣ ਨੂੰ ਛੇੜਨ ਤੋਂ ਰੋਕਣ 'ਤੇ ਭਰਾ ਦਾ ਗੋਲ਼ੀਆਂ ਮਾਰ ਕੇ ਕੀਤਾ ਕਤਲ (ਵੀਡੀਓ)

ਜਾਣਕਾਰੀ ਮੁਤਾਬਕ ਮ੍ਰਿਤਕ ਔਰਤ ਦੇ ਪੁੱਤਰ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ, ਜਿਸ ਕਾਰਨ ਉਸ ਦੀ ਨੂੰਹ ਵੀ ਘਰ ਛੱਡ ਕੇ ਆਪਣੇ ਪੇਕੇ ਘਰ ਚਲੀ ਗਈ ਸੀ, ਜਿਸ ਤੋਂ ਬਾਅਦ ਘਰ 'ਚ ਉਹ ਤੇ ਉਸ ਦੀ ਧੀ ਹੀ ਰਹਿੰਦੀਆਂ ਸਨ। ਗੁਆਂਢੀਆਂ ਕੋਲੋਂ ਮਿਲੀ ਜਾਣਕਾਰੀ ਮੁਤਾਬਕ ਧੀ ਪਹਿਲਾਂ ਵੀ ਮਾਂ ਦੀ ਕੁੱਟਮਾਰ ਕਰਦੀ ਸੀ ਤੇ ਉਸ ਦੀ ਮਾਂ ਕਈ ਵਾਰ ਉਸ ਦੀ ਮਾਂ ਗੁਆਂਢੀਆਂ ਦੇ ਘਰ ਰਾਤਾਂ ਕੱਟਦੀ ਸੀ। 

ਉਨ੍ਹਾਂ ਅੱਗੇ ਜਾਣਕਾਰੀ ਦਿੱਤੀ ਕਿ ਕੁਝ ਦੇਰ ਪਹਿਲਾਂ ਮ੍ਰਿਤਕਾ ਦੀ ਧੀ ਦੌੜੀ-ਦੌੜੀ ਬਾਹਰ ਆਈ ਤੇ ਕਹਿਣ ਲੱਗੀ ਕਿ ਉਸ ਦੀ ਮਾਂ ਬੈੱਡ ਤੋਂ ਹੇਠਾਂ ਡਿਗ ਕੇ ਮਰ ਗਈ ਹੈ। ਪਰ ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਬੇਰਹਿਮ ਧੀ ਨੇ ਹੀ ਆਪਣੀ ਮਾਂ ਦਾ ਥਾਪੀਆਂ ਨਾਲ ਕੁੱਟ-ਕੁੱਟ ਕੇ ਕਤਲ ਕੀਤਾ ਹੈ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News