P.S.E.B. ਵਲੋਂ 10ਵੀਂ ਤੇ 12ਵੀਂ ਦੀ ਸਾਲਾਨਾ ਪ੍ਰੀਖਿਆ ਦੀ ਡੇਟਸ਼ੀਟ ਜਾਰੀ

11/29/2019 10:50:01 PM

ਮੋਹਾਲੀ, (ਨਿਆਮੀਆਂ)— ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਗਲੇ ਸਾਲ ਮਾਰਚ ਮਹੀਨੇ 'ਚ ਹੋਣ ਵਾਲੀ 10ਵੀਂ ਤੇ 12ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। 10ਵੀਂ ਜਮਾਤ ਦੀ ਇਹ ਪ੍ਰੀਖਿਆ ਸਵੇਰ ਦੇ ਸੈਸ਼ਨ 'ਚ ਹੋਵੇਗੀ ਜਦਕਿ 12ਵੀਂ ਜਮਾਤ ਦੀ ਪ੍ਰੀਖਿਆ ਸ਼ਾਮ ਦੇ ਸੈਸ਼ਨ 'ਚ ਹੋਵੇਗੀ। 10ਵੀਂ ਜਮਾਤ ਲਈ ਪ੍ਰੀਖਿਆ ਦਾ ਸਮਾਂ ਤਿੰਨ ਘੰਟੇ ਦਾ ਹੋਵੇਗਾ, ਪਰ ਕਟਾਈ ਸਿਲਾਈ, ਪ੍ਰੀ-ਵੋਕੇਸ਼ਨਲ ਵਿਸ਼ੇ ਤੇ ਐੱਨ. ਐੱਸ. ਕਿਊ. ਐੱਫ. ਵਿਸ਼ਿਆਂ ਲਈ ਪ੍ਰੀਖਿਆ ਦਾ ਸਮਾਂ ਦੋ ਘੰਟੇ ਦਾ ਹੋਵੇਗਾ। ਪ੍ਰੀਖਿਆਰਥੀਆਂ ਨੂੰ ਓ. ਐੱਮ. ਆਰ. ਸੀਟ ਭਰਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ਇਹ ਪ੍ਰੀਖਿਆ ਸਵੇਰੇ 10 ਵਜੇ ਤੋਂ ਦੁਪਹਿਰ ਸਵਾ 1 ਵਜੇ ਤਕ ਹੋਵੇਗੀ।

10ਵੀਂ ਜਮਾਤ ਦੀ ਡੇਟਸ਼ੀਟ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ —

http://files-cdn.pseb.ac.in/pseb_files/matricdatesheet-2019-29-11-378.pdf

 

12ਵੀਂ ਜਮਾਤ ਦੀ ਡੇਟਸ਼ੀਟ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ —

http://files-cdn.pseb.ac.in/pseb_files/srsecdatesheet-2019-29-11-282.pdf


KamalJeet Singh

Content Editor

Related News