ਦਸੂਹਾ ''ਚ ਵੱਡੀ ਵਾਰਦਾਤ: 2 ਧਿਰਾਂ ਵਿਚਾਲੇ ਹੋਇਆ ਝਗੜਾ, ਚੱਲੀਆਂ ਗੋਲੀਆਂ

Friday, Oct 23, 2020 - 06:22 PM (IST)

ਦਸੂਹਾ ''ਚ ਵੱਡੀ ਵਾਰਦਾਤ: 2 ਧਿਰਾਂ ਵਿਚਾਲੇ ਹੋਇਆ ਝਗੜਾ, ਚੱਲੀਆਂ ਗੋਲੀਆਂ

ਦਸੂਹਾ (ਝਾਵਰ)— ਕੌਮੀ ਰਾਜ ਮਾਰਗ ਹਾਈਵੇਅ ਪਲਾਜ਼ਾ ਦਸੂਹਾ ਨੇੜੇ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਇਥੇ 2 ਧਿਰਾਂ ਵਿਚਾਲੇ ਆਪਸੀ ਝਗੜਾ ਹੋ ਗਿਆ। ਇਹ ਝਗੜਾ ਇੰਨਾ ਵੱਧ ਗਿਆ ਕਿ ਇਕ ਧਿਰ ਵੱਲੋਂ ਹਵਾਈ ਫਾਇਰਿੰਗ ਵੀ ਕਰ ਦਿੱਤੀ ਗਈ। ਹਾਲਾਂਕਿ ਇਸ ਦੌਰਾਨ ਕੋਈ ਵਿਅਕਤੀ ਜ਼ਖ਼ਮੀ ਨਹੀਂ ਹੋਇਆ ਹੈ। ਇੰਨਾ ਹੀ ਨਹੀਂ ਸਗੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਵੀ ਕੀਤਾ ਗਿਆ, ਜਿਸ ਦੌਰਾਨ ਇਕ ਧਿਰ ਦੇ ਦੋ ਮੈਂਬਰਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। 

PunjabKesari

ਇਹ ਵੀ ਪੜ੍ਹੋ: ਟਾਂਡਾ: ਸੜੀ ਹੋਈ ਮਿਲੀ ਬੱਚੀ ਦੀ ਲਾਸ਼ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਜਬਰ-ਜ਼ਿਨਾਹ ਤੋਂ ਬਾਅਦ ਕੀਤਾ ਸੀ ਕਤਲ

ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਦੋਹਾਂ ਗਰੁੱਪਾਂ ਦੀ ਪੁਰਾਣੀ ਰੰਜਿਸ਼ ਚੱਲ ਰਹੀ ਸੀ ਅਤੇ ਕੁਝ ਵਿਅਕਤੀ ਇਨ੍ਹਾਂ ਦਾ ਰਾਜ਼ੀਨਾਮਾ ਕਰਵਾ ਰਹੇ ਸਨ। ਇਸ ਦੌਰਾਨ ਤੂੰ-ਤੂੰ ਮੈਂ-ਮੈਂ ਹੋਣ ਤੋਂ ਬਾਅਦ ਦੋਹਾਂ ਧਿਰਾਂ ਵਿਚਾਲੇ ਹਵਾਈ ਫਾਈਰਿੰਗ ਹੋਈ।

PunjabKesari

ਸੂਚਨਾ ਮਿਲਦੇ ਸਾਰ ਹੀ ਤੁਰੰਤ ਡੀ. ਐੱਸ. ਪੀ.ਦਸੂਹਾ ਮੁਨੀਸ਼ ਕੁਮਾਰ­ ਥਾਣਾ ਮੁਖੀ ਗੁਰਦੇਵ ਸਿੰਘ ਮੌਕੇ 'ਤੇ ਪੁਲਸ ਪਾਰਟੀ ਸਣੇ ਪਹੁੰਚੇ ਅਤੇ ਉੁਨ੍ਹਾਂ ਵੱਲੋਂ ਇਸ ਸਬੰਧੀ ਸਥਿਤੀ ਦਾ ਜਾਇਜਾ ਲਿਆ। ਇਹ ਵੀ ਪਤਾ ਲੱਗਾ ਹੈ ਕਿ ਸਬਜ਼ੀ ਮੰਡੀ ਦੇ ਸਬੰਧ 'ਚ ਦੋਵੇਂ ਧਿਰਾਂ ਦਾ ਪਹਿਲਾ ਕੋਈ ਆਪਸੀ ਝਗੜਾ ਵੀ ਚੱਲ ਰਿਹਾ ਸੀ।

ਇਹ ਵੀ ਪੜ੍ਹੋ: ਕੈਪਟਨ ਸਰਕਾਰ ਦੇ ਇਜਲਾਸ ਨੂੰ ਸੁਖਬੀਰ ਬਾਦਲ ਨੇ ਦੱਸਿਆ ਡਰਾਮਾ, ਮੈਨੀਫੈਸਟੋ 'ਤੇ ਵੀ ਚੁੱਕੇ ਸਵਾਲ (ਵੀਡੀਓ)

ਇਹ ਵੀ ਪੜ੍ਹੋ:  ਟਾਂਡਾ: 6 ਸਾਲਾ ਬੱਚੀ ਨਾਲ ਦਰਿੰਦਗੀ ਕਰਨ ਵਾਲੇ ਮੁਲਜ਼ਮ ਦੀ CCTV ਫੁਟੇਜ਼ ਆਈ ਸਾਹਮਣੇ


author

shivani attri

Content Editor

Related News