ਇਤਿਹਾਸਕ ਦਰਸ਼ਨੀ ਡਿਊੜੀ ਢਾਹੁਣ ਵਾਲੇ ਬਾਬੇ ਨੇ ਮੰਗੀ ਮੁਆਫੀ

Monday, Apr 01, 2019 - 06:20 PM (IST)

ਇਤਿਹਾਸਕ ਦਰਸ਼ਨੀ ਡਿਊੜੀ ਢਾਹੁਣ ਵਾਲੇ ਬਾਬੇ ਨੇ ਮੰਗੀ ਮੁਆਫੀ

ਤਰਨਤਾਰਨ (ਵਿਜੇ) : ਬੀਤੀ ਰਾਤ ਲਗਭਗ 9.30 ਵਜੇ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਸਾਈ ਨਗਰੀ ਤਰਨਤਾਰਨ ਸਥਿਤ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਦਰਬਾਰ ਦੀ ਇਤਿਹਾਸਕ ਦਰਸ਼ਨੀ ਡਿਊੜੀ ਢਾਹੁਣ ਲਈ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਨੇ ਸਮੂਹ ਸੰਗਤ ਤੋਂ ਮੁਆਫੀ ਮੰਗੀ ਹੈ। ਲਿਖਤੀ ਰੂਪ ਵਿਚ ਜਾਰੀ ਮੁਆਫੀ ਨਾਮੇ ਵਿਚ ਬਾਬਾ ਜਗਤਾਰ ਸਿੰਘ ਨੇ ਕਿਹਾ ਹੈ ਕਿ ਜਿਹੜੀ ਗਲਤੀ ਉਨ੍ਹਾਂ ਤੋਂ ਹੋਈ ਹੈ, ਇਸ ਲਈ ਉਹ ਸਮੂਹ ਸੰਗਤਾਂ ਤੋਂ ਮੁਆਫੀ ਮੰਗਦੇ ਹਨ ਅਤੇ ਅੱਗੇ ਤੋਂ ਕੋਈ ਵੀ ਪੁਰਾਤਨ ਇਮਾਰਤ ਦੀ ਕਾਰ ਸੇਵਾ ਸਿੱਖ ਸੰਗਤਾਂ ਅਤੇ ਸੰਪਰਦਾਵਾਂ ਨਾਲ ਸਲਾਹ ਮਸ਼ਵਰਾ ਕਰਕੇ ਹੀ ਆਰੰਭ ਕੀਤੀ ਜਾਵੇਗੀ। 
ਦੱਸਣਯੋਗ ਹੈ ਕਿ ਤਰਨਤਾਰਨ ਸਥਿਤ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਦਰਬਾਰ ਦੀ ਇਤਿਹਾਸਕ ਦਰਸ਼ਨੀ ਡਿਊੜੀ ਜੋ ਕਿ ਅੱਜ ਤੋਂ ਲਗਭਗ 200 ਸਾਲ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰਨੌਨਿਹਾਲ ਵਲੋਂ ਬਣਾਈ ਗਈ ਸੀ, ਨੂੰ ਬੀਤੀ ਰਾਤ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਦੇ ਸਾਥੀਆਂ ਵਲੋਂ ਡਿਊੜੀ ਦਾ ਉਪਰਲਾ ਹਿੱਸਾ ਢਾਹ ਦਿੱਤਾ ਗਿਆ ਸੀ। ਇਸ ਦੌਰਾਨ ਸੰਗਤਾਂ ਵਲੋਂ ਇਸ ਦਾ ਤਿੱਖਾ ਵਿਰੋਧ ਕੀਤਾ ਗਿਆ, ਜਿਸ ਨੂੰ ਪੁਲਸ ਨੇ ਬਾਅਦ ਵਿਚ ਰੁਕਵਾ ਦਿੱਤਾ। ਇਸ ਦਰਮਿਆਨ ਐੱਸ. ਜੀ. ਪੀ. ਸੀ. ਨੇ ਕਾਰਵਾਈ ਕਰਦੇ ਹੋਏ ਬਾਬਾ ਜਗਤਾਰ ਸਿੰਘ ਤੋਂ ਗੁਰਦੁਆਰੇ ਦੀ ਕਾਰ ਸੇਵਾ ਵਾਪਸ ਲੈ ਲਈ ਸੀ।


author

Gurminder Singh

Content Editor

Related News