ਖੇਤੀਬਾੜੀ ਅਫ਼ਸਰ ਦਾ ਦਾਅਵਾ, ਆਉਣ ਵਾਲੇ ਹਫ਼ਤੇ ਤੱਕ ਪੂਰਾ ਹੋ ਜਾਵੇਗਾ DAP ਖ਼ਾਦ ਦਾ ਕੋਟਾ

Monday, Nov 15, 2021 - 02:31 PM (IST)

ਖੇਤੀਬਾੜੀ ਅਫ਼ਸਰ ਦਾ ਦਾਅਵਾ, ਆਉਣ ਵਾਲੇ ਹਫ਼ਤੇ ਤੱਕ ਪੂਰਾ ਹੋ ਜਾਵੇਗਾ DAP ਖ਼ਾਦ ਦਾ ਕੋਟਾ

ਲੁਧਿਆਣਾ (ਨਰਿੰਦਰ) : ਕਿਸਾਨਾਂ ਵਿਚਕਾਰ ਡੀ. ਏ. ਪੀ. ਖ਼ਾਦ ਨੂੰ ਲੈ ਕੇ ਸਰਕਾਰਾਂ ਖ਼ਿਲਾਫ਼ ਰੋਹ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਮਾਲਵਾ ਪੱਟੀ ਦੇ ਕਈ ਜ਼ਿਲ੍ਹਿਆਂ ਵਿੱਚ ਕਿਸਾਨਾਂ ਨੇ ਧਰਨੇ ਪ੍ਰਦਰਸ਼ਨ ਵੀ ਕੀਤੇ ਹਨ ਪਰ ਖੇਤੀਬਾੜੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਇਨਪੁਟ ਡਾ. ਬਲਦੇਵ ਸਿੰਘ ਨੇ ਕਿਹਾ ਹੈ ਕਿ ਹੁਣ ਪੰਜਾਬ ਵਿੱਚ ਕਣਕ ਦੀ ਲਗਭ 60 ਫ਼ੀਸਦੀ ਦੇ ਕਰੀਬ ਬਿਜਾਈ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਡੀ. ਏ. ਪੀ. ਖ਼ਾਦ ਦੀ ਓਨੀ ਕਿੱਲਤ ਨਹੀਂ ਹੈ, ਜਿੰਨੀ ਦਿਖਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਸਰਕਾਰੀ ਤੇ ਨਿੱਜੀ ਖੇਤਰ 'ਚ ਪੰਜਾਬੀਆਂ ਦੀਆਂ ਨੌਕਰੀਆਂ ਬਾਰੇ ਮੁੱਖ ਮੰਤਰੀ ਚੰਨੀ ਨੇ ਕਹੀ ਵੱਡੀ ਗੱਲ

ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 35 ਲੱਖ ਹੈਕਟੇਅਰ ਵਿਚ ਕਣਕ ਦੀ ਬਿਜਾਈ ਹੁੰਦੀ ਹੈ, ਜਦੋਂ ਕਿ ਇਸ ਲਈ 5.5 ਲੱਖ ਮੀਟ੍ਰਿਕ ਟਨ ਡੀ. ਏ. ਪੀ. ਖ਼ਾਦ ਦੀ ਲੋੜ ਪੈਂਦੀ ਹੈ। ਇਸ 'ਚੋਂ 3 ਲੱਖ ਮੀਟ੍ਰਿਕ ਟਨ ਖ਼ਾਦ ਇਸ ਵਾਰ ਉਪਲੱਬਧ ਸੀ ਅਤੇ ਇਸ ਤੋਂ ਇਲਾਵਾ ਕਈ ਹੋਰ ਖਾਧਾ ਵੀ ਉਪਲੱਬਧ ਸਨ। ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਜ਼ਿਆਦਾਤਰ ਡੀ. ਏ. ਪੀ. ਖ਼ਾਦ ਬਾਹਰਲੇ ਦੇਸ਼ਾਂ ਤੋਂ ਹੀ ਭਾਰਤ ਵਿੱਚ ਆਉਂਦੀ ਹੈ ਅਤੇ ਚਾਈਨਾ ਇਸ ਦਾ ਬਹੁਤ ਵੱਡਾ ਮੈਨੂਫੈਕਚਰਰ ਹੈ।

ਇਹ ਵੀ ਪੜ੍ਹੋ : ਜਗਰਾਓਂ 'ਚ ਵੱਡੀ ਵਾਰਦਾਤ, ਜਨਮਦਿਨ ਦੀ ਪਾਰਟੀ 'ਚ ਨੌਜਵਾਨ ਦਾ ਚਾਕੂ ਮਾਰ ਕੇ ਕਤਲ

ਬੀਤੇ ਸਾਲ ਵੱਡੀ ਗਿਣਤੀ ਵਿਚ ਚਾਈਨਾ ਵੱਲੋਂ ਡੀ. ਏ. ਪੀ. ਖ਼ਾਦ ਭਾਰਤ ਭੇਜੀ ਗਈ ਸੀ ਪਰ ਇਸ ਸਾਲ ਕੋਰੋਨਾ ਕਾਰਨ ਅਤੇ ਚਾਈਨਾ ਨਾਲ ਭਾਰਤ ਦੇ ਬਹੁਤੇ ਚੰਗੇ ਸਬੰਧ ਨਾ ਹੋਣ ਕਰਕੇ ਵੀ ਡੀ. ਏ. ਪੀ. ਖ਼ਾਦ ਦੀ ਕਿੱਲਤ ਜ਼ਰੂਰ ਕਿਤੇ ਨਾ ਕਿਤੇ ਲੋਕਾਂ ਨੂੰ ਦਰਪੇਸ਼ ਆਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲਗਾਤਾਰ ਇਸ ਨੂੰ ਲੈ ਕੇ ਯਤਨ ਕੀਤੇ ਜਾਂਦੇ ਰਹੇ। ਉਨ੍ਹਾਂ ਕਿਹਾ ਕਿ ਕੀਮਤਾਂ ਨੂੰ ਲੈ ਕੇ ਵੀ ਕੇਂਦਰ ਸਰਕਾਰ ਵੱਲੋਂ ਡੀ. ਏ. ਪੀ. ਖ਼ਾਦ ਤੇ ਕਿਸਾਨਾਂ ਨੂੰ ਵੱਖ-ਵੱਖ ਸਲਾਟ ਵਿੱਚ ਸਬਸਿਡੀ ਦਿੱਤੀ ਜਾ ਰਹੀ ਹੈ ਤਾਂ ਜੋ ਇਸ ਦਾ ਬੋਝ ਕਿਸਾਨਾਂ 'ਤੇ ਨਾ ਪਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News