ਪੰਜਾਬ ਦੀਆਂ ਜੇਲਾਂ ’ਚ ਖਤਰਨਾਕ ਕੈਦੀਆਂ ਦੀ ਕਿਸਮਤ ਹੋ ਸਕਦੀ ਹੈ ਢਿੱਲੀ
Wednesday, Apr 07, 2021 - 03:05 AM (IST)
ਲੁਧਿਆਣਾ (ਸਿਆਲ)-ਪੰਜਾਬ ਦੀ ਰੋਪੜ ਜੇਲ ਤੋਂ ਅੱਜ ਯੂ. ਪੀ. ਪੁਲਸ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਸੂਰਜ ਢਲਣ ਤੋਂ ਪਹਿਲਾਂ ਅੰਸਾਰੀ ਨੂੰ ਲੈ ਕੇ ਯੂ. ਪੀ. ਲਈ ਰਵਾਨਾ ਹੋ ਗਈ। ਇਸ ਨਾਲ ਪੰਜਾਬ ਭਰ ਦੀਆਂ ਜੇਲਾਂ ਵਿਚ ਬੈਠੇ ਦੂਜੇ ਸੂਬਿਆਂ ਦੇ ਕੁਝ ਗੈਂਗਸਟਰਾਂ ਵਿਚ ਇਹ ਸੁਨੇਹਾ ਵੀ ਫੈਲ ਗਿਆ ਹੈ ਕਿ ਉਨ੍ਹਾਂ ਨੂੰ ਵੀ ਇਸੇ ਤਰ੍ਹਾਂ ਆਪਣੇ ਸੂਬਿਆਂ ਵਿਚ ਪਹੁੰਚਾਇਆ ਜਾ ਸਕਦਾ ਹੈ।
ਸੂਤਰ ਕਹਿੰਦੇ ਹਨ ਕਿ ਜਿਸ ਤਰ੍ਹਾਂ ਪੰਜਾਬ ਦੇ ਇਕ ਮੰਤਰੀ ਦੀ ਯੂ. ਪੀ. ਵਿਚ ਮੁਖਤਾਰ ਅੰਸਾਰੀ ਦੇ ਪਰਿਵਾਰ ਵੱਲੋਂ ਏਅਰਪੋਰਟ ’ਤੇ ਹੀ ਆਓ ਭਗਤ ਕੀਤੀ ਗਈ, ਉਸ ਨਾਲ ਯੂ. ਪੀ. ਸਰਕਾਰ ਅਤੇ ਪੁਲਸ ਦੇ ਵੀ ਕੰਨ ਖੜ੍ਹੇ ਹੋ ਗਏ ਸਨ ਕਿ ਮੁਖਤਾਰ ਅੰਸਾਰੀ ਹੋ ਸਕਦਾ ਹੈ ਪੰਜਾਬ ਦੀ ਕਿਸੇ ਜੇਲ ਵਿਚ ਅਰਾਮ ਦੀ ਜ਼ਿੰਦਗੀ ਕੱਟ ਰਿਹਾ ਹੋਵੇ।
ਇਹ ਵੀ ਪੜ੍ਹੋ-ਤੂਫਾਨ ਰੂਪੀ ਹਨੇਰੀ ਅਤੇ ਬਾਰਿਸ਼ ਕਾਰਣ ਜਨ ਜੀਵਨ ਪ੍ਰਭਾਵਿਤ
ਇਹ ਕੇਸ ਉਦੋਂ ਯੂ. ਪੀ. ਸਮੇਤ ਪੰਜਾਬ ਵਿਚ ਵੀ ਕਾਫੀ ਚਰਚਾ ਵਿਚ ਆਇਆ ਸੀ ਜਦੋਂ ਇਕ ਅਪਰਾਧੀ ਦਾ ਪਰਿਵਾਰ ਪੰਜਾਬ ਦੇ ਕਿਸੇ ਮੰਤਰੀ ਦੀ ਭਲਾ ਇੰਨੀ ਆਓਭਗਤ ਕਿਉਂ ਕਰੇਗਾ। ਇਸ ਦੇ ਤਾਰ ਫਿਰ ਰੋਪੜ ਜੇਲ ਨਾਲ ਹੀ ਜੁੜੇ ਜਿੱਥੋਂ ਅੰਸਾਰੀ ਦੇ ਆਰਾਮ ਪ੍ਰਸਤ ਜ਼ਿੰਦਗੀ ਜਿਊਣ ਦੀਆਂ ਚਰਚਾਵਾਂ ਵੀ ਫੈਲੀਆਂ। ਇਸੇ ਨੂੰ ਆਧਾਰ ਬਣਾ ਕੇ ਸ਼ਾਇਦ ਯੂ. ਪੀ. ਪ੍ਰਸ਼ਾਸਨ ਨੇ ਮਾਣਯੋਗ ਸੁਪਰੀਮ ਕੋਰਟ ਦਾ ਰੁਖ਼ ਕੀਤਾ ਅਤੇ ਅੱਜ ਅੰਸਾਰੀ ਨੂੰ ਸਖ਼ਤ ਸੁਰੱਖਿਆ ’ਚ ਯੂ. ਪੀ. ਲਿਜਾਇਆ ਗਿਆ।
ਨੋਟ-ਖਬਰ ਤੁਹਾਨੂੰ ਕਿਹੋ ਜਿਹੀ ਲੱਗੀ ਇਸ ਬਾਰੇ ਸਾਨੂੰ ਕੁਮੈਂਟ ਬਾਕਸ ਵਿਚ ਆਪਣੀ ਰਾਏ ਜ਼ਰੂਰ ਦੱਸੋ।