ਲੁਧਿਆਣਾ 'ਚ ਗੁੰਡਾਗਰਦੀ ਦਾ ਮੰਜ਼ਰ ਦੇਖ ਦਹਿਲੇ ਲੋਕਾਂ ਦੇ ਦਿਲ, ਕਿਰਪਾਨਾਂ ਨਾਲ ਹੋਈ ਵੱਢ-ਟੁੱਕ ਤੇ...
Monday, Aug 24, 2020 - 09:42 AM (IST)
ਲੁਧਿਆਣਾ (ਰਿਸ਼ੀ) : ਭਾਮੀਆਂ ਰੋਡ ’ਤੇ ਫੁੱਟਬਾਲ ਗਰਾਊਂਡ 'ਚ ਨਸ਼ਾ ਕਰਨ ਤੋਂ ਰੋਕਣ ’ਤੇ ਹੋਏ ਝਗੜੇ ਨੇ ਖੂਨੀ ਰੂਪ ਧਾਰਨ ਕਰ ਲਿਆ ਅਤੇ ਸ਼ਰੇਆਮ ਗੁੰਡਾਗਰਦੀ ਕਰਦਿਆਂ ਕਿਰਪਾਨਾਂ ਨਾਲ ਵੱਢ-ਟੁੱਕ ਕੀਤੀ ਗਈ। ਪਹਿਲਾਂ ਤਾਂ ਇਸ ਝਗੜੇ ਸਬੰਧੀ ਥਾਣਾ ਡਵੀਜ਼ਨ ਨੰਬਰ-7 'ਚ ਮੁਆਫੀ ਮੰਗ ਕੇ ਦੋਹਾਂ ਧਿਰਾਂ ਵੱਲੋਂ ਸਮਝੌਤਾ ਕਰ ਲਿਆ ਗਿਆ, ਫਿਰ 15 ਦਿਨਾਂ ਬਾਅਦ ਇਕ ਧਿਰ ਵੱਲੋਂ ਆਪਣੇ ਸਾਥੀਆਂ ਸਮੇਤ ਟਰਾਂਸਪੋਰਟਰ ਦੇ ਘਰ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਘਰ 'ਚ ਖੁਸ਼ੀਆਂ ਆਉਣ ਤੋਂ ਪਹਿਲਾਂ ਹੀ ਪਏ ਵੈਣ, ਸਾਲ ਪਹਿਲਾਂ ਵਿਆਹੇ ਜੋੜੇ ਦੀ ਹਾਲਤ ਦੇਖ ਕੰਬੇ ਲੋਕ
ਝਗੜੇ ਦੌਰਾਨ ਆਪਣੇ ਬੇਟੇ ਨੂੰ ਬਚਾਉਣ ਆਈ ਕਿਰਾਏ ’ਤੇ ਰਹਿਣ ਵਾਲੀ 44 ਸਾਲ ਦੀ ਮਾਂ ਨਿਸ਼ਾ ’ਤੇ ਵੀ ਬਲੈਰੋ ਗੱਡੀ ਚੜ੍ਹਾ ਦਿੱਤੀ ਗਈ, ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ 'ਚ ਲਿਆਂਦਾ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਦੂਜੇ ਪਾਸੇ ਬੰਦ ਗਲੀ ਦੇਖ ਹਮਲਾਵਰ ਗੱਡੀ ਮੌਕੇ ’ਤੇ ਛੱਡ ਫਰਾਰ ਹੋ ਗਏ। ਪੁਲਸ ਨੇ ਟਰਾਂਸਪੋਰਟਰ ਚਤੁਰਭੁਜ ਵਾਸੀ ਗੁਰੂ ਨਾਨਕ ਦੇਵ ਨਗਰ ਦੀ ਸ਼ਿਕਾਇਤ ’ਤੇ ਸੰਨੀ, ਜੋਂਟੀ, ਗੁਰਦੀਪ ਸਿੰਘ, ਭੈਂਟਾ ਸਮੇਤ 1 ਦਰਜਨ ਅਣਪਛਾਤੇ ਹਮਲਾਵਰਾਂ ਖਿਲਾਫ਼ ਕਤਲ ਦੀ ਕੋਸ਼ਿਸ਼ ਸਮੇਤ ਵੱਖ-ਵੱਖ ਧਰਾਵਾਂ ’ਚ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : SGPC ਪ੍ਰਧਾਨ ਦੀ ਕੇਂਦਰ ਸਰਕਾਰ ਨੂੰ ਮੰਗ, 'ਜਲਦ ਖੋਲ੍ਹਿਆ ਜਾਵੇ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ'
ਪੁਲਸ ਨੂੰ ਦਿੱਤੇ ਬਿਆਨ 'ਚ ਜ਼ਖ਼ਮੀਂ ਨੇ ਦੱਸਿਆ ਕਿ ਉਸ ਦਾ ਬੇਟਾ ਪੰਕਜ ਫੁੱਟਬਾਲ ਗਰਾਊਂਡ 'ਚ ਰੋਜ਼ਾਨਾ ਦੌੜ ਲਾਉਣ ਜਾਂਦਾ ਹੈ ਅਤੇ ਫ਼ੌਜ 'ਚ ਭਰਤੀ ਹੋਣ ਦੀ ਤਿਆਰੀ ਕਰ ਰਿਹਾ ਹੈ। ਲਗਭਗ 15 ਦਿਨ ਪਹਿਲਾਂ ਸਵੇਰੇ ਜਦੋਂ ਉਹ ਗਰਾਊਂਡ 'ਚ ਗਿਆ ਤਾਂ ਉਪਰੋਕਤ ਮੁਲਜ਼ਮ ਰਾਤ ਨੂੰ ਨਸ਼ਾ ਕਰਨ ਦੇ ਬਾਅਦ ਉੱਥੇ ਬੇਹੋਸ਼ ਪਏ ਸਨ, ਜਿਨ੍ਹਾਂ ਨੂੰ ਗਰਾਊਂਡ 'ਚ ਇਸ ਤਰ੍ਹਾਂ ਕਰਨ ਤੋਂ ਰੋਕਿਆ ਤਾਂ ਉਹ ਹੱਥੋਪਾਈ ’ਤੇ ਉਤਰ ਆਏ, ਜਿਸ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਮੁਆਫੀ ਮੰਗ ਲਈ। ਸ਼ਨੀਵਰ ਰਾਤ ਲਗਭਗ 8.30 ਵਜੇ ਮੁਲਜ਼ਮ ਸੰਨੀ ਨੇ ਫੋਨ ਕਰ ਕੇ ਉਨ੍ਹਾਂ ਨੂੰ ਘਰ ਦੇ ਬਾਹਰ ਆਉਣ ਨੂੰ ਕਿਹਾ, ਜਦੋਂ ਦੋਵੇਂ ਪਿਓ-ਪੁੱਤ ਬਾਹਰ ਨਿਕਲੇ ਤਾਂ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : 'ਢੁਆਈ ਦੇ ਟੈਂਡਰਾਂ' 'ਤੇ ਗਰਮਾਈ ਸਿਆਸਤ, ਮਨਪ੍ਰੀਤ ਬਾਦਲ 'ਤੇ ਲੱਗੇ ਗੰਭੀਰ ਦੋਸ਼
ਹਦਸੇ 'ਚ ਚਤੁਰਭੁਜ ਦੀਆਂ ਦੋਵੇਂ ਬਾਹਾਂ ’ਤੇ ਕਿਰਪਾਨਾਂ ਮਾਰੀਆਂ ਗਈਆਂ, ਜਿਸ ਕਾਰਨ ਉਸ ਦੇ 25 ਟਾਂਕੇ ਲੱਗੇ ਹਨ। ਰੌਲਾ ਸੁਣ ਕੇ ਜਦੋਂ ਕਿਰਾਏਦਾਰ ਵਿਨੋਦ ਕੁਮਾਰ ਦਾ ਬੇਟਾ ਨਿਤਿਸ਼ ਬਚਾਅ ਕਰਨ ਆਇਆ ਤਾਂ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਉਸਦਾ ਸੱਜਾ ਹੱਥ ਤੋੜ ਦਿੱਤਾ ਗਿਆ। ਤਦ ਨਿਤਿਸ਼ ਦੀ ਮਾਂ ਨਿਸ਼ਾ ਘਰੋਂ ਬਾਹਰ ਆਈ ਤਾਂ ਹਮਲਾਵਰਾਂ ਨੇ ਉਸ ਨੂੰ ਪੰਕਜ ਦੀ ਮਾਂ ਸਮਝ ਕੇ ਬਲੈਰੋ ਕਾਰ ਉਸ ’ਤੇ ਚੜ੍ਹਾ ਦਿੱਤੀ, ਜਿਸ ਦੌਰਾਨ ਉਹ ਗੰਭੀਰ ਜ਼ਖ਼ਮੀ ਹੋ ਗਈ। ਫਰਾਰ ਹੁੰਦੇ ਸਮੇਂ ਬਲੈਰੋ ਬੰਦ ਗਲੀ 'ਚ ਜਾ ਪੁੱਜੀ ਅਤੇ ਲੋਕਾਂ ਦੀ ਭੀੜ ਹੁੰਦੀ ਦੇਖ ਹਮਲਾਵਰ ਗੱਡੀ ਛੱਡ ਕੇ ਭੱਜ ਗਏ। ਮੌਕੇ ’ਤੇ ਪੁੱਜੀ ਪੁਲਸ ਨੇ ਬਲੈਰੋ ਨੂੰ ਕਬਜ਼ੇ 'ਚ ਲੈ ਕੇ ਕੇਸ ਦਰਜ ਕਰ ਲਿਆ। ਦੂਜੇ ਪਾਸੇ ਪੀੜਤਾਂ ਵੱਲੋਂ ਹੋਰ ਧਾਰਾ 304 ਦੀ ਥਾਂ ਧਾਰਾ-302 ਦੇ ਅਧੀਨ ਕੇਸ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਦੋਸ਼ ਸੀ ਕਿ ਔਰਤ ’ਤੇ 2 ਵਾਰ ਕਾਰ ਚੜ੍ਹਾ ਕੇ ਕਤਲ ਕੀਤਾ ਗਿਆ ਹੈ।