ਪੰਜਾਬ ਦੀਆਂ ਜੇਲ੍ਹਾਂ ਸੁਰੱਖਿਅਤ ਕਰਨ ਲਈ ਖ਼ਤਰਨਾਕ ਮੁਲਜ਼ਮ ਭੇਜੇ ਜਾਣਗੇ ਬਠਿੰਡਾ ਜੇਲ੍ਹ ’ਚ
Monday, Mar 08, 2021 - 03:21 AM (IST)
ਲੁਧਿਆਣਾ, (ਸਿਆਲ)– ਪੰਜਾਬ ਦੀਆਂ ਜੇਲਾਂ ਦੇ ਕੰਪਲੈਕਸਾਂ ਨੂੰ ਦੰਗੇ-ਫਸਾਦਾਂ ਜਾਂ ਅੰਦਰ ਦੀਆਂ ਅਪਰਾਧਿਕ ਘਟਨਾਵਾਂ ਤੋਂ ਬਚਾਉਣ ਲਈ ਪੰਜਾਬ ਸਰਕਾਰ ਦੇ ਜੇਲ ਵਿਭਾਗ ਨੇ ਇਕ ਨਵਾਂ ਤਰੀਕਾ ਖੋਜ਼ ਕੱਢਿਆ ਹੈ। ਜਿਸ ਤਹਿਤ ਪੰਜਾਬ ਭਰ ਦੀਆਂ 2 ਦਰਜਨ ਦੇ ਲਗਭਗ ਕੇਂਦਰੀ ਜੇਲਾਂ ’ਚ ਸਜ਼ਾ ਭੁਗਤ ਰਹੇ ਜਾਂ ਅੰਡਰ ਟਰਾਇਲ ਬੰਦ ਖਤਰਨਾਕ ਕੈਦੀਆਂ ਅਤੇ ਅਪਰਾਧੀਆਂ ਨੂੰ ਵੱਖ-ਵੱਖ ਜਗ੍ਹਾ ਰੱਖਣ ਦੀ ਬਜਾਏ ਇਕ ਹੀ ਜੇਲ ’ਚ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਜਿਸ ਦੇ ਲਈ ਬਠਿੰਡਾ ’ਚ ਬਣਾਈ ਸਪੈਸ਼ਲ ਜੇਲ ਨੂੰ ਚੁਣਿਆ ਹੈ। ਇਨ੍ਹਾਂ ਕੈਦੀਆਂ ਦਾ ਨਾਂ ਗੁਪਤ ਰੱਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ :- MSP ਦਾ ਮੁੱਦਾ ਪੰਜਾਬ ਤੇ ਹਰਿਆਣੇ ਲਈ ਸਭ ਤੋਂ ਵੱਧ ਨੁਕਸਾਨਦਾਇਕ ਹੋਵੇਗਾ : ਵਿਜੇ ਕਾਲੜਾ
ਸੂਤਰਾਂ ਮੁਤਾਬਕ ਪੰਜਾਬ ਦੀਆਂ ਜੇਲਾਂ ਪਿਛਲੇ ਲਗਭਗ ਇਕ ਦਹਾਕੇ ਤੋਂ ਖਤਰਨਾਕ ਅਪਰਾਧੀਆਂ ਦੀਆਂ ਜੇਲਾਂ ਅੰਦਰ ਚੱਲ ਰਹੀਆਂ ਗਤੀਵਿਧੀਆਂ ਤੋਂ ਕਾਫੀ ਪ੍ਰੇਸ਼ਾਨ ਹਨ ਕਿਉਂਕਿ ਇਹ ਖਤਰਨਾਕ ਅਪਰਾਧੀ ਨਾ ਸਿਰਫ ਖੁਦ ਅਪਰਾਧਿਕ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਹਨ, ਸਗੋਂ ਜੇਲਾਂ ’ਚ ਹੋਰ ਸਜ਼ਾਯਾਫਤਾ ਆਮ ਕੈਦੀਆਂ ਨੂੰ ਵੀ ਅਪਰਾਧਿਕ ਘਟਨਾਵਾਂ ਕਰਨ ਲਈ ਉਕਸਾਉਂਦੇ ਹਨ।
ਇਹ ਵੀ ਪੜ੍ਹੋ :- ਗੁਰਲਾਲ ਭਲਵਾਨ ਦੇ ਪਿਤਾ ਨੇ ਪੁਲਸ ਕਾਰਵਾਈ ’ਤੇ ਉਠਾਏ ਸਵਾਲ
ਜਿਸ ਵਜ੍ਹਾ ਨਾਲ ਜੇਲ ਦੇ ਸਾਰੇ ਸੁਰੱਖਿਆ ਪ੍ਰਬੰਧ ਧਰੇ ਦੇ ਧਰੇ ਰਹਿ ਜਾਂਦੇ ਹਨ। ਹੁਣ ਇਹ ਨਵਾਂ ਫਾਰਮੂਲਾ ਵਰਤਿਆ ਜਾ ਰਿਹਾ ਹੈ ਤਾਂ ਕਿ ਅਜਿਹੇ ਕੈਦੀਆਂ ਨੂੰ ਇਕ ਵਿਸ਼ੇਸ਼ ਸੈੱਲ ਵਿਚ ਪਾ ਦਿੱਤਾ ਜਾਵੇ।