ਚੀਮਾ ਨੇ ਬਾਦਲ ਦੀ ਸਿਹਤ ਵਿਗੜਣ ਦੀ ਖਬਰ ਨੂੰ ਦੱਸਿਆ ਅਫਵਾਹ

Thursday, Jul 19, 2018 - 07:27 PM (IST)

ਚੀਮਾ ਨੇ ਬਾਦਲ ਦੀ ਸਿਹਤ ਵਿਗੜਣ ਦੀ ਖਬਰ ਨੂੰ ਦੱਸਿਆ ਅਫਵਾਹ

ਚੰਡੀਗੜ੍ਹ (ਮਨਮੋਹਨ)— ਸਾਬਕਾ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਖਰਾਬ ਹੋਣ ਦੀ ਖਬਰ ਨੂੰ ਅਫਵਾਹ ਦੱਸਿਆ ਹੈ। ਚੀਮਾ ਨੇ ਕਿਹਾ ਕਿ ਬਾਦਲ ਸਾਬ੍ਹ ਬਿਲਕੁਲ ਠੀਕ ਹਨ ਅਤੇ ਆਪਣੇ ਇਲਾਕੇ ਦੇ ਲੋਕਾਂ ਨੂੰ ਮਿਲ ਰਹੇ ਹਨ। ਬਾਕੀ ਡਾਕਟਰ ਤਾਂ ਹਰ ਵੇਲੇ ਬਾਦਲ ਸਾਬ੍ਹ ਨਾਲ ਰਹਿੰਦੇ ਹੀ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕ ਬੇਮਤਲਬ ਦੀਆਂ ਝੂਠੀਆਂ ਅਫਵਾਹਾਂ ਫੈਲਾਅ ਰਹੇ ਹਨ।
ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 91 ਵਰ੍ਹਿਆਂ ਦੇ ਹਨ। ਹਾਲ ਹੀ ਵਿਚ ਉਨ੍ਹਾਂ ਦੀ ਸਿਹਤ ਵਿਗੜਣ ਦੇ ਚੱਲਦਿਆਂ ਬਾਦਲ ਵੱਲੋਂ ਚੰਡੀਗੜ੍ਹ ਤੋਂ ਬਾਲਾਸਰ ਫਾਰਮ ਹਾਊਸ 'ਚ ਸ਼ਿਫਟ ਹੋਣ ਦੀ ਖਬਰ ਆਈ ਸੀ ਹਾਲਾਂਕਿ ਸੀਨੀਅਰ ਅਕਾਲੀ ਆਗੂ ਨੇ ਇਸ ਖਬਰ ਨੂੰ ਅਫਵਾਹ ਦੱਸਿਆ ਹੈ।


Related News