ਅਕਾਲੀ ਦਲ ਦੀ ਅਨੋਖੀ ਮੰਗ, ''ਪੰਜਾਬ ਪੁਲਸ ਹਟਾਓ, ਚੋਣਾਂ ਕਰਾਓ''

Saturday, Oct 19, 2019 - 04:31 PM (IST)

ਅਕਾਲੀ ਦਲ ਦੀ ਅਨੋਖੀ ਮੰਗ, ''ਪੰਜਾਬ ਪੁਲਸ ਹਟਾਓ, ਚੋਣਾਂ ਕਰਾਓ''

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ 'ਚ ਹੋ ਰਹੀਆਂ ਜ਼ਿਮਨੀ ਚੋਣਾਂ ਲਈ ਪੈਰਾਮਿਲਟਰੀ ਫੋਰਸ ਲਾਏ ਜਾਣ ਦੀ ਚੋਣ ਕਮਿਸ਼ਨ ਨੂੰ ਮੰਗ ਕੀਤੀ ਗਈ ਹੈ। ਦਲਜੀਤ ਚੀਮਾ ਨੇ ਕਿਹਾ ਹੈ ਕਿ ਪੰਜਾਬ ਪੁਲਸ ਨੂੰ ਬਾਹਰ ਕੱਢ ਕੇ ਪੈਰਾਮਿਲਟਰੀ ਫੋਰਸ ਲਾਈ ਜਾਣੀ ਚਾਹੀਦੀ ਹੈ ਤਾਂ ਜੋ ਪੋਲਿੰਗ ਵੇਲੇ ਜਾਅਲੀ ਵੋਟਾਂ ਦੀ ਸਾਜਿਸ਼ ਨਾ ਰਚੀ ਜਾਵੇ। ਉਨ੍ਹਾਂ ਨੇ ਕਿਹਾ ਕਿ ਪੋਲਿੰਗ ਬੂਥਾਂ ਦੇ ਬਾਹਰ ਵੀ ਵੀਡੀਓਗ੍ਰਾਫੀ ਕਰਵਾਈ ਜਾਣੀ ਚਾਹੀਦੀ ਹੈ।

ਉਨ੍ਹਾਂ ਨੇ ਚੋਣਾਂ ਦੇ ਮਾਮਲੇ 'ਚ ਲੁਧਿਆਣਾ ਦੇ ਐੱਸ. ਐੱਸ. ਪੀ. ਨੂੰ ਫੇਲ ਦੱਸਿਆ ਹੈ ਅਤੇ ਕਾਂਗਰਸ' ਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਾਏ ਹਨ। ਸੁਖਦੇਵ ਢੀਂਡਸਾ ਦੇ ਅਸਤੀਫੇ 'ਤੇ ਬੋਲਦਿਆਂ ਦਲਜੀਤ ਚੀਮਾ ਨੇ ਕਿਹਾ ਕਿ ਰਾਜ ਸਭਾ 'ਚ ਪਹਿਲਾਂ ਹੀ ਆਪਣਾ ਨੇਤਾ ਬਦਲ ਚੁੱਕੇ ਸਨ ਅਤੇ ਇਸ ਬਾਰੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਸੀ।


author

Babita

Content Editor

Related News