ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਕੀਤੀ ਉਲੰਘਣਾ: ਚੀਮਾ
Monday, Aug 11, 2025 - 04:07 PM (IST)

ਜਲੰਧਰ/ਚੰਡੀਗੜ੍ਹ/ਪਟਿਆਲਾ (ਵੈੱਬ ਡੈਸਕ)- ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਵੱਲੋਂ ਅੱਜ ਡੈਲੀਗੇਟ ਇਜਲਾਸ ਦੌਰਾਨ ਨਵੇਂ ਅਕਾਲੀ ਦਲ ਦਾ ਗਠਨ ਕਰਦਿਆਂ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪਾਰਟੀ ਪ੍ਰਧਾਨ ਚੁਣ ਲਿਆ ਹੈ। ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਅਕਾਲੀ ਦਲ ਬਾਦਲ ਨੇ ਇਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ: ਵਰ੍ਹਦੇ ਮੀਂਹ 'ਚ ਸ੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸੀਸਗੰਜ ਸਾਹਿਬ 'ਚ ਸੇਵਾ ਕਰਨ ਪਹੁੰਚੇ ਹਰਜੋਤ ਬੈਂਸ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਅਤੇ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ''ਵੱਖਰਾ ਚੁੱਲ੍ਹਾ'' ਸਮੇਟਣ ਦਾ ਆਦੇਸ਼ ਦੇਣ ਵਾਲੇ ਗਿਆਨੀ ਹਰਪ੍ਰੀਤ ਸਿੰਘ ਨੇ ਆਪ ਹੀ "ਵੱਖਰਾ ਚੁੱਲ੍ਹਾ" ਬਾਲਿਆ ਹੈ। ਉਨ੍ਹਾਂ ਕਿਹਾ ਕਿ ਵੱਖਰਾ ਚੁੱਲ੍ਹਾ ਬਾਲ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਅਵੱਗਿਆ ਕੀਤੀ ਹੈ। ਉਨ੍ਹਾਂ ਕਿਹਾ ਕਿ ਆਪੇ ਹੁਕਮਨਾਮਾ ਕੀਤਾ। ਆਪੇ ਕਿਹਾ ਸੀ ਕਿ ਬਾਗੀ ਚੁੱਲ੍ਹਾ ਸਮੇਟਣ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਨ। ਆਪੇ ਹੀ ਭਰਤੀ ਕਮੇਟੀ ਬਣਾਈ ਅਤੇ ਆਪੇ ਹੀ ਪਹਿਲੀ ਪਰਚੀ ਕਟਵਾਈ ਤੇ ਹੁਣ ਆਪੇ ਹੀ ਨਵਾਂ ਚੁੱਲ੍ਹਾ ਖੋਲ੍ਹ ਕੇ ਪ੍ਰਧਾਨ ਬਣ ਗਿਆ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵਰਤ ਕੇ ਪ੍ਰਧਾਨ ਬਣੇ ਹਰਪ੍ਰੀਤ ਸਿੰਘ ਨੂੰ ਜਾਹਲੀ ਦਲ ਦੀ ਪ੍ਰਧਾਨਗੀ ਮੁਬਾਰਕ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਜਾਣੋ Latest Update! ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ ਮੀਂਹ, 4 ਜ਼ਿਲ੍ਹਿਆਂ ਲਈ Alert
ਚੀਮਾ ਦਲਜੀਤ ਸਿੰਘ ਨੇ ਕਿਹਾ ਕਿ ਅੱਜ ਦਿੱਲੀ ਵਾਲਿਆਂ ਨੇ ਦੋ ਪਾਸਿਓਂ ਪੰਜਾਬ ਨੂੰ ਘੇਰਾ ਪਾਇਆ ਹੈ। ਉਨ੍ਹਾਂ ਦੀ ਕੋਸ਼ਿਸ਼ ਪੰਜਾਬ ਦੀ ਪਛਾਣ ਅਤੇ ਵਿਰਾਸਤ ਨੂੰ ਖ਼ਤਮ ਕਰਨ ਦੀ ਹੈ। ਇਕ ਘੇਰਾ ਬਾਰਡਰ ਵਾਲੇ ਪਾਸਿਓਂ ਅੰਮ੍ਰਿਤਸਰ ਵਿਚ ਪਾਇਆ ਗਿਆ ਹੈ, ਉਸ ਦੇ ਪਿੱਛੇ ਵੀ ਦਿੱਲੀ ਹੈ। ਉਹ ਵੀ ਸਾਜਿਸ਼ ਅੱਜ ਪੰਜਾਬ ਦੀ ਜਨਤਾ ਦੇ ਖੁੱਲ੍ਹ ਕੇ ਸਾਹਮਣੇ ਆਈ ਹੈ ਕਿ ਸ਼੍ਰੋਮਣੀ ਅਕਾਲੀ ਦਲ, ਸਿੱਖ ਸੰਸਥਾਵਾਂ ਅਤੇ ਸਾਡੇ ਸਿਧਾਤਾਂ ਨੂੰ ਖ਼ਤਮ ਕਰਨ ਲਈ ਕਿਵੇਂ ਸਾਡੇ ਤਖ਼ਤਾਂ ਰਾਹੀਂ ਸਾਡੀ ਸ਼ਕਤੀ ਨੂੰ ਕਮਜ਼ੋਰ ਕਰਨ ਲਈ ਕਿੰਨੀ ਵੱਡੀ ਸਾਜਿਸ਼ ਰਚੀ ਗਈ ਸੀ। ਸਾਡੇ ਸਿੱਖ ਧਰਮ ਵਿਚ ਜੇਕਰ ਕਿਸੇ ਨੂੰ ਸਭ ਤੋਂ ਵੱਡੀ ਇੱਜ਼ਤ ਦਿੱਤੀ ਜਾਂਦੀ ਹੈ ਤਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਹੁੰਦਾ ਹੈ, ਜਿਸ ਦੇ ਸੱਦੇ 'ਤੇ ਤਖ਼ਤ 'ਤੇ ਰਾਜੇ-ਮਹਾਰਾਜੇ ਵੀ ਆਉਂਦੇ ਹਨ। ਮੈਂ ਇਤਿਹਾਸ ਵਿਚ ਇਹ ਤਾਂ ਵੇਖਿਆ ਹੈ ਕਿ ਵੱਡੀਆਂ ਸ਼ਖਸੀਅਤਾਂ ਜਿਨ੍ਹਾਂ ਦੀ ਕੁਰਬਾਨੀ ਸੀ ਅਤੇ ਜਿਨ੍ਹਾਂ ਨੇ ਔਖੇ ਸਮੇਂ ਵਿਚ ਪੰਥ ਦੀ ਅਗਵਾਈ ਕੀਤੀ ਸੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਤਖ਼ਤਾਂ 'ਤੇ ਉਥੇ ਪਹੁੰਚਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਇਤਿਹਾਸ ਵਿਚ ਇਹੋ ਜਿਹਾ ਵਿਅਕਤੀ ਹੈ, ਜਿਸ ਨੇ ਇੰਨੇ ਵੱਡੇ ਮਾਣ ਨੂੰ ਸੱਟ ਮਾਰੀ ਹੈ। ਅੱਜ ਤੱਕ ਕਦੇ ਨਹੀਂ ਸੁਣਿਆ ਸੀ ਕਿ ਕੋਈ ਰਾਸ਼ਟਰਪਤੀ ਬਣ ਕੇ ਫਿਰ ਵਿਧਾਇਕ ਦੀ ਚੋਣ ਲੜੇ। ਅੱਜ ਅਫ਼ਸੋਸ ਹੁੰਦਾ ਹੈ ਕਿ ਜਿਸ ਵਿਅਕਤੀ ਨੂੰ ਇਕ ਤਖ਼ਤ ਦੀ ਅਗਵਾਈ ਮਿਲੀ ਸੀ, ਅੱਜ ਉਹ ਸਿਰਫ਼ ਤੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਇਕ ਧੜੇ ਦਾ ਪ੍ਰਧਾਨ ਬਣ ਗਿਆ ਹੈ। ਮੈਂ ਸਮਝਦਾ ਹਾਂ ਕਿ ਇਸ ਤੋਂ ਵੱਡਾ ਨੁਕਸਾਨ ਸਾਡੀ ਕੌਮ ਦਾ ਹੋ ਨਹੀਂ ਸਕਦਾ। ਜਿਸ ਗੁਰੂ ਦੇ ਦਰ 'ਤੇ ਹਰਪ੍ਰੀਤ ਸਿੰਘ ਨੇ ਧੋਖਾ ਕੀਤਾ ਹੈ, ਸਾਨੂੰ ਅੱਜ ਵੀ ਉਸ ਗੁਰੂ 'ਤੇ ਪੂਰਾ ਭਰੋਸਾ ਹੈ। ਉਸ ਗੁਰੂ 'ਤੇ ਸਾਰੇ ਪੰਥ ਨੂੰ ਭਰੋਸਾ ਹੈ। ਉਨ੍ਹਾਂ ਕਿਹਾ ਕਿ ਇਨਸਾਨ ਬੇਇਮਾਨ ਹੋ ਸਕਦ ਹੈ ਪਰ ਜੋ ਗੁਰੂ ਤੁਹਾਡੇ ਨਾਲ ਇਨਸਾਫ਼ ਕਰੇਗਾ, ਉਸ 'ਤੇ ਯਕੀਨ ਰੱਖੀਓ।
ਇਹ ਵੀ ਪੜ੍ਹੋ: ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ! ਮਸ਼ਹੂਰ ਪੰਜਾਬੀ Youtuber ਦੇ ਘਰ 'ਤੇ ਚੱਲੀਆਂ ਤਾੜ-ਤਾੜ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e